ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Friday, May 13, 2022

ਔਕਾਤ ... ਰਾਜਬੀਰ ਮੱਤਾ



ਮੇਰੀ ਔਕਾਤ ਤੋਂ
ਕਿਤੇ ਵੱਡਾ ਹੈ 
ਕਿਰਤੀਆਂ ਦਾ ਕੱਦ ...

ਇਕ ਬਾਪ ਦਾ ਪਸੀਨਾ
ਮਾਂ ਦੇ ਹੱਥਾਂ ਦੇ ਅੱਟਣਾਂ ਦਾ ਆਕਾਰ ...

ਖੇਡਾਂ ਨੂੰ ਤਿਆਗ
ਖੇਤਾਂ 'ਚ 
ਸਿੱਟੇ ਚੁਗਦਾ ਜਵਾਕਾਂ ਦਾ ਬਚਪਨ ...

ਛੋਟੇ ਵੀਰ ਦੀ ਪੜਾਈ 
ਮਾਂ ਦੀ ਦਵਾਈ
ਤੇ ਬੁੱਢੇ ਬਾਪ ਦੇ ਸਿਰ 
ਕਰਜ਼ਾ ਚੜ੍ਹਨ ਦੇ ਡਰੋਂ
ਦੁਹਾਜੂ ਬੁੱਢੇ ਨਾਲ 
ਵਿਆਹ ਲਈ ਹਾਮੀ ਭਰਦੀ 
ਧੀ ਦਾ ਫਿਕਰ ...

ਮੇਰੇ ਹੌਂਸਲੇ ਤੋਂ ਕਿਤੇ ਸ਼ਕਤੀਸ਼ਾਲੀ ਹੈ
ਹਨੇਰਿਆਂ ਨੂੰ ਅੱਖਾਂ ਕੱਢ ਕੇ
ਡਰਾਉਂਦੇ 
ਜੁਗਨੂੰਆਂ ਦਾ ਕਲੇਜਾ ...

ਕੀੜੀਆਂ ਦੀ ਨਿਰੰਤਰ ਚਾਲ ...

ਲੱਕੜਹਾਰਿਆਂ ਨੂੰ ਵੀ ਛਾਂ ਦਿੰਦੇ 
ਰੁੱਖਾਂ ਦੇ ਜ਼ੇਰੇ ...

ਹਵਾ ਦੀ ਧੌਣ 'ਤੇ ਗੋਡਾ ਰੱਖ ਕੇ ਉੱਡਦੇ 
ਰੇਤ ਦੇ ਕਣ ...

ਮੇਰੀ ਔਕਾਤ ਤੋਂ 
ਬਹੁਤ ਵੱਡੇ ਨੇ ...

No comments:

Post a Comment