ਇਸ਼ਕ ਦੀ ਜਿਸਨੂੰ ਸਾਰ ਨਾ ਹੋਵੇ |
ਜ਼ਿੰਦਗੀ ਦਾ ਹਕਦਾਰ ਨਾ ਹੋਵੇ |
ਯਾਰ ਉਹ ਕਾਹਦਾ ਯਾਰ ਹੈ ਯਾਰੋ ,
ਯਾਰ ਜੇ ਉਹ ਦਿਲਦਾਰ ਨਾ ਹੋਵੇ |
ਉਹ ਕੀ ਜਾਣੇ ਸਾਰ ਕਿਸੇ ਦੀ ,
ਜਿਸਨੂੰ ਆਪਣੀ ਸਾਰ ਨਾ ਹੋਵੇ |
ਉਸਦਾ ਹਾਲ ਕੀ ਚੰਗਾ ਹੋਣੈ ,
ਇਸ਼ਕ ਦਾ ਜੋ ਬੀਮਾਰ ਨਾ ਹੋਵੇ |
ਗ਼ਮ ਓਸੇ ਨੂੰ ਭਾਰੇ ਲਗਦੇ ,
ਜਿਦਾਹ ਕੋਈ ਗ਼ਮਖ਼ਾਰ ਨਾ ਹੋਵੇ |
ਉਸ ਵਰਗਾ ਨਾ ਮੁਫ਼ਲਿਸ ਕੋਈ ,
ਜਿਸ ਪੱਲੇ ਕਿਰਦਾਰ ਨਾ ਹੋਵੇ |
ਉਹ ਕੀ ਜਾਣੇ ਮੁੱਲ ਜਿੱਤਾਂ ਦਾ ,
ਜਿਸਨੇ ਵੇਖੀ ਹਾਰ ਨਾ ਹੋਵੇ |
ਮੈਂ ਉਹ ਸਾਗ਼ਰ ਤਰਨਾ ਚਾਹਾਂ ,
ਜਿਸਦਾ ਕੋਈ ਪਾਰ ਨਾ ਹੋਵੇ
No comments:
Post a Comment