ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, May 24, 2022

ਸਿੱਧੀ ਸਾਦੀ ਜ਼ਿੰਦਗੀ ਚੋਂ ਕਿੰਨੇ ਪੁਆੜੇ ਨਿਕਲ਼ੇ - ਜਗਜੀਤ ਗੁਰਮ


ਸਿੱਧੀ ਸਾਦੀ ਜ਼ਿੰਦਗੀ ਚੋਂ ਕਿੰਨੇ ਪੁਆੜੇ ਨਿਕਲ਼ੇ 
ਚੰਗਾ ਹੋਵਣ ਦੇ ਨਤੀਜੇ ਤਾਂ ਬੜੇ ਮਾੜੇ ਨਿਕਲ਼ੇ।

ਜਿਸ ਦੇ ਲੇਖੇ ਲਾ ਦਿੱਤੀ ਸੀ ਮੈਂ ਆਪਣੀ ਜ਼ਿੰਦਗੀ
ਜਾਨ ਛਡਾਉਣ ਲਈ ਉਸ ਅੱਗੇ ਵੀ ਹਾੜ੍ਹੇ ਨਿਕਲ਼ੇ।

ਰੂਹ ਕਿਸੇ ਤੋਂ ਵੀ ਨਾ ਫੂਕੀ ਗਈ ਉਹਨਾਂ ਅੰਦਰ
ਬੁੱਤ ਤਰਾਸ਼ਣ ਵਾਲ਼ੇ ਸਾਰੇ ਬੁੱਤ ਘਾੜੇ ਨਿਕਲ਼ੇ।

ਪਰਚਾਰਿਆ ਗਿਆ ਸੀ ਸਾਰੇ ਸੁੱਖੀ ਸਾਂਦੀ ਵਸਣਗੇ
ਪਰ ਅਜ਼ਾਦੀ ਦੀ ਤਹਿ ਥੱਲੋਂ ਤਾਂ ਉਜਾੜੇ ਨਿਕਲ਼ੇ।

ਜਿਸ ਦੇ ਲਈ ਜੱਦੀ ਪੁਸ਼ਤੀ ਬਾਹਣ ਬੈਅ ਕੀਤਾ ਸੀ
ਉਸ ਲੜਕੀ ਦੇ ਬਾਅਦ ਵਿੱਚ ਕਈ ਲਾੜੇ ਨਿਕਲ਼ੇ।

ਭਾਵੇਂ ਦੇਖਣ ਨੂੰ ਇੱਕੋ ਜਹੇ ਸਾਰੇ ਲਗਦੇ ਸੀ 
ਜਦ ਮੈਂ ਹਕੀਕਤ ਜਾਣੀ ਤਾਂ ਵੱਡੇ ਪਾੜੇ ਨਿਕਲ਼ੇ।

ਉਹ ਸੋਚਦੇ ਸੀ ਇਹ ਖ਼ੁਦ ਜ਼ਿੰਮੇਵਾਰ ਨੇ ਹਾਲਤ ਲਈ
ਪਰ ਇਹ ਲੋਕ ਤਾਂ 'ਗੁਰਮ' ਸਦੀਆਂ ਤੋਂ ਲਿਤਾੜੇ ਨਿਕਲ਼ੇ ।

ਜਗਜੀਤ ਗੁਰਮ
 

No comments:

Post a Comment