ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, May 23, 2022

ਗ਼ਜ਼ਲ - ਸਿਮਰਨਜੋਤ ਮਾਨ




ਨਾ ਏਦਾਂ ਮੋਮ ਵਾਕਣ ਆਪਣੇ ਹੀ ਸੇਕ ਵਿਚ ਢਲ਼ੀਏ!
ਆ ਬੱਤੀ ਵਾਂਗ ਆਪਾਂ ਸ਼ੌਕ ਦੇ ਨਾਲ ਰਾਤ ਭਰ ਬਲ਼ੀਏ!

ਤਰੱਕੇ ਪਾਣੀਆਂ ਅੰਦਰ ਵੀ ਆ ਖਿੜੀਏ ਕੰਵਲ ਵਾਂਗੂੰ,
ਖੜੋਤੇ ਪਾਣੀਆਂ ਵਿਚ ਉੱਲੀਆਂ ਦੇ ਵਾਂਗ ਨਾ ਪਲ਼ੀਏ!

ਆ! ਮਹਿੰਦੀ ਘੋਲੀਏ ਰੰਗਾਂ ਦੀ ਸੂਰਜ ਦੇ ਕਟੋਰੇ ਵਿਚ
ਤੇ ਕਾਲੀ ਰਾਤ ਦੇ ਪਿੰਡੇ 'ਤੇ ਤਾਰੇ ਭੋਰ ਕੇ ਮਲ਼ੀਏ!

ਆ! ਹਉਕੇ ਦੇ ਥਲਾਂ 'ਚੋਂ ਭਾਲੀਏ ਮਹਿਕਾਂ ਦੀ ਗੁੰਮ ਡਾਚੀ,
ਤੇ ਖਾ ਕੇ ਠੋਕਰਾਂ ਵੀ ਡਾਚੀਆਂ ਦੇ ਨਾਲ ਜਾ ਰਲ਼ੀਏ!

ਤਨਾਂ ਦੇ ਪਿੱਪਲਾਂ ਨੂੰ ਪਾਈਏ ਰੂਹ ਦੇ ਨਿੱਤਰੇ ਪਾਣੀ,
ਦੁਆਲੇ ਨਾਂ ਇਨ੍ਹਾਂ ਦੇ ਇੰਝ ਕੱਚੀਆਂ ਅੱਟੀਆਂ ਵਲ਼ੀਏ!

ਸਮੁੰਦਰ ਤੋਂ ਵੀ ਡੂੰਘੀ ਹੋ ਗਈ ਹੈ ਤਿਸ਼ਨਗੀ ਦਿਲ ਦੀ,
ਕਿੰਨ੍ਹਾਂ ਪੱਤਣਾਂ ਨੂੰ ਦੁੱਖ ਦੱਸੀਏ ਤੇ ਕਿਸ ਦਰਿਆ 'ਚ ਜਾ ਰਲ਼ੀਏ!


No comments:

Post a Comment