ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, May 23, 2022

ਗ਼ਜ਼ਲ : ਹਰਸਿਮਰਤ ਕੌਰ


                    

’ਕੱਲੀ ਬਹਿ ਕੇ ਰੋਇਆ ਨਾ ਕਰ।
ਐਵੇਂ ਕਮਲੀ ਹੋਇਆ ਨਾ ਕਰ।

ਸਭ ਕੁਝ ਏਥੇ ਝੂਠਾ-ਮੂਠਾ,
ਰਿਸ਼ਤੇ ਐਵੇਂ ਢੋਇਆ ਨਾ ਕਰ।

ਹਿਰਖ਼, ਵਲਵਲੇ ਤੇ ਚਾਵਾਂ ਨੂੰ,
ਲਿਖ ਕਾਗਜ਼ ’ਤੇ ਧੋਇਆ ਨਾ ਕਰ।

ਜੀਅ ਲੈ ਜਿੰਨਾ ਜੀਅ ਸਕਦੀ ਏਂ,
ਜਿਉਂਦੇ ਜੀਅ ਹੁਣ ਮੋਇਆ ਨਾ ਕਰ।

ਇੱਕੋ ਹੀ ਤਾਕੀਦ ਏ ਤੈਨੂੰ,
ਵਾਂਗ ਸਹੇ ਦੇ ਸੋਇਆ ਨਾ ਕਰ।
ਮੋਬਾਈਲ : 9417172754

No comments:

Post a Comment