ਸੀਨਅਰ ਨਾਲੋਂ ਜੂਨੀਅਰ ਵੀ ਗੱਲ ਸਿਆਣੀ ਕਰ ਜਾਂਦੇ
ਅਕਬਰ ਜਹੇ ਬੀਰਬਲ ਦੀ ਸੋਚ ਦੇ ਮੂਹਰੇ ਹਰ ਜਾਂਦੇ
ਕੁਦਰਤ ਦੁਸ਼ਮਣ ਬੰਦੇ ਦੀ ਕੁੱਝ ਹਲਾਤ ਵੀ ਦੋਸ਼ੀ ਹੁੰਦੇ ਨੇ
ਫ਼ਸਲਾਂ ਦਾ ਵੇਖ ਉਜਾੜਾ ਅੰਨਦਾਤੇ ਲਟਕ ਕੇ ਮਰ ਜਾਂਦੇ
ਬੱਲੇ ਧੀਏ ਪੰਜਾਬ ਦੀਏ ਤੇਰੀ ਸਿਫ਼ਤ ਕਰਦੇ ਥੱਕੀਏ ਨਾ
ਪਰ ਹੁਣ ਤਾਂ ਤੇਰਿਆਂ ਸੂਟਾਂ ਦੇ ਹੁੰਦੇ ਤੰਗ ਬਰ ਜਾਂਦੇ
ਪਾਉਂਦੇ ਪੂਰਾ ਦਿਨ ਚੀਕ ਚਿਹਾੜਾ ਫਰ-ਫਰ ਕਰਕੇ ਉੱਡਦੇ
ਡਾਰ ਵੇਖਣ ਵਾਲੀ ਹੁੰਦੀ ਜਦ ਆਥਣ ਨੂੰ ਪੰਛੀ ਘਰ ਜਾਂਦੇ
ਧਾਗੇ ਤਵੀਤਾਂ ਵਾਲੇ ਲੋਕ ਕਦੇ ਚੰਗਾ ਕਿਸੇ ਦਾ ਚਉਂਦੇ ਨਹੀਂ
ਵਾਲ ਵਿੰਗਾ ਨਹੀਂ ਹੋ ਸਕਦਾ ਬਾਬੇ ਨਾਨਕ ਦੇ ਜੋ ਦਰ ਜਾਂਦੇ
ਖੇਡ ਵੀ ਚੀਜ ਅਵੱਲੀ ਹੋਵੇ ਏ ਟੀਵੀ ਤਕ ਤੁੜਵਾ ਦਿੰਦੀ
ਪੱਕੀਆਂ ਗੋਲੀਆਂ ਖੇਡਣ ਵਾਲੇ ਜਦ ਕੱਚਿਆ ਕੋਲੋਂ ਹਰ ਜਾਂਦੇ
ਲੁੱਕ ਲੁੱਕ ਰਹਿੰਦੇ ਜੱਗ ਤੋਂ ਇਸ਼ਕ ਦਾ ਬੂਟਾ ਪਾਲਣ ਲਈ
ਬਾਹਲੇ ਹੀ ਮਾਸੂਮ ਹੁੰਦੇ ਨੇ ਆਸ਼ਕ ਪੱਤਾ ਹਿੱਲੇ ਤੋਂ ਡਰ ਜਾਂਦੇ
ਦਿਲਰਾਜ ਸਿੰਘ ਦਰਦੀ ਕਿਤਾਬ ਅਸ਼ਕ ਵਿੱਚੋਂ
No comments:
Post a Comment