ਥੋਹਰਾਂ ਵਰਗੇ ਜਾਂ ਫਿਰ ਬਹੁਤੇ ਖ਼ਾਰਾਂ ਵਰਗੇ ਨੇ |
ਫਿਰ ਵੀ ਏਥੇ ਕੁਝ ਇਕ ਲੋਕ ਬਹਾਰਾਂ ਵਰਗੇ ਨੇ |
ਯਾਰ ਕਹਾਵਣ ਵਾਲੇ ਜੇ ਬਣ ਜਾਂਦੇ ਨੇ ਦੋਖੀ ,
ਤਾਂ ਕੁਝ ਲੋਕ ਪਰਾਏ ਹੁੰਦੇ ਯਾਰਾਂ ਵਰਗੇ ਨੇ |
ਪੂਰੇ ਹੁੰਦੇ ਤੇਰੇ ਕੀਤੇ ਕੌਲ ਕਰਾਰ ਕਦੋਂ ,
ਸਜਣਾਂ ਤੇਰੈ ਵਾਅਦੇ ਤਾਂ ਸਰਕਾਰਾਂ ਵਰਗੇ ਨੇ |
ਖ਼ਤ ਬੇਰੰਗੇ ਵਾਂਗ ਮਿਲੇਂ ਤੂੰ ਜਦ ਵੀ ਮਿਲਦਾ ਹੈਂ ,
ਖ਼ਤ ਬੇਰੰਗੇ ਵੀ ਤੇਰੇ ਪਰ ਤਾਰਾਂ ਵਰਗੇ ਨੇ |
ਕਿਸਮਤ ਸਾਥ ਨਿਭਾਊ ਆਪੇ ਆ ਤਦਬੀਰਾਂ ਦਾ ,
ਜਜ਼ਬੇ ਜੇ ਕਲਿਆਣ ਤਿਰੇ ਗੁਲਜ਼ਾਰਾਂ ਵਰਗੇ ਨੇ |
No comments:
Post a Comment