Davinder Singh Punia ( Follow On Facebook)
ਸੋਚ ਮੇਰੀ ਹੀ ਜੇ ਜਦੀਦ ਨਹੀਂ।
ਰਹਿਬਰਾਂ ਤੋਂ ਵੀ ਫਿਰ ਉਮੀਦ ਨਹੀਂ।
ਲੋਕ ਮਰਦੇ ਨੇ ਪਰ ਨਿਜ਼ਾਮ ਕਹੇ,
ਦਰਦ ਏਨਾ ਅਜੇ ਸ਼ਦੀਦ ਨਹੀਂ।
ਹੁਣ ਤਾਂ ਆਦਰਸ਼ ਹੋਏ ਅਭਿਨੇਤਾ,
ਚੇਤਿਆਂ ਵਿਚ ਕੋਈ ਸ਼ਹੀਦ ਨਹੀਂ।
ਮੈਂ ਗਿਰੇਬਾਨ ਅਪਣਾ ਨਾਂ ਵੇਖਾਂ,
ਚੇਤਿਆਂ ਵਿਚ ਮੇਰੇ ‘ਫ਼ਰੀਦ’ ਨਹੀਂ।
ਜੋ ਅਦਬ ਦੇ ਵੀ ਜਾਤ ਗੋਤ ਘੜੇ,
ਲੋੜਦਾ ਵਕਤ ਉਹਦੀ ਦੀਦ ਨਹੀਂ।
ਜੋ ਵਿਧਾਵਾਂ ’ਚ ਭੇਦ ਭਾਵ ਕਰੇ,
ਉਸ ਲਿਖਾਰੀ ਦਾ ਮੈਂ ਮੁਰੀਦ ਨਹੀਂ।
ਲੋਕ ਤੁਕਬੰਦੀਆਂ ਦੇ ਆਸ਼ਿਕ ਹਨ,
ਕਾਵਿ ਦਾ ਤਾਂ ਕੋਈ ਮੁਰੀਦ ਨਹੀਂ।
ਹੈ ‘ਦਵਿੰਦਰ’ ਨੂੰ ਰੌਸ਼ਨੀ ’ਤੇ ਯਕੀਨ,
ਜ਼ਿੰਦਗੀ ਤੋਂ ਉਹ ਨਾ-ਉਮੀਦ ਨਹੀਂ।
ਮੋਬਾਈਲ : 001 604 768 7283
No comments:
Post a Comment