Surinder Sohal Follow On Facebook
ਦਸਤਕਾਂ ਨੂੰ ਖ਼ਤ ਜਵਾਬੀ ਪਾ ਰਿਹਾਂ!!
ਮੈਂ ਹਾਂ ਸੰਨਾਟਾ ਤਿੜਕਣਾ ਚ੍ਹਾ ਰਿਹਾਂ!!
ਬੇਬਸੀ ਦੇ ਬਿਰਖ ਸੰਗ ਬੱਝਿਆ ਰਿਹਾਂ!!
ਮੈਂ ਵੀ ਛਾਂ ਵਰਗਾ ਸਫ਼ਰ ਕਰਦਾ ਰਿਹਾਂ!!
ਅਸਥੀਆਂ ਨੂੰ ਵੀ ਨਾ ਜਲ ਹੋਇਆ ਨਸੀਬ!
ਪਿਆਸ ਦੀ ਹੈ ਸਿਖਰ ਜੋ ਹੰਢਾ ਰਿਹਾਂ!!
ਮੇਲ਼ ਕੀ ਪਰਬਤ ਦਾ ਮੇਰੇ ਨਾਲ, ਪਰ-
ਬਿਰਖ ਹਾਂ ਰਿਸ਼ਤਾ ਨਿਭਾਈ ਜਾ ਰਿਹਾਂ!!
ਵਾ-ਵਰੋਲਾ ਵੀ ਇਹ ਜਰ ਸਕਦਾ ਨਹੀਂ,
ਰੇਤ ’ਤੇ ਜੋ ਸ਼ਕਲ ਤੇਰੀ ਵ੍ਹਾ ਰਿਹਾਂ!!
ਮੌਸਮੀ ਫੁੱਲਾਂ ਦਾ ਏਨਾ ਸਾਥ ਸੀ,
ਸੰਨੀਆਂ ਡਾਲਾਂ ਨੂੰ ਇਹ ਸਮਝਾਂ ਰਿਹਾਂ!!
ਫੇਰ ਨਾ ਆਖੀਂ ਨਜ਼ਰ ’ਚੋਂ ਗਿਰ ਗਿਐਂ,
ਸਾਂਭ ਲੈ, ਹੰਝੂ ਹਾਂ, ਕਿਰਦਾ ਜਾ ਰਿਹਾਂ।
No comments:
Post a Comment