ਤਬੀਅਤ ਵਿਗੜ ਗਈ ਮੇਰੀ ਸ਼ਾਇਰੀ ਦੀ
ਸ਼ਾਇਰ ਅਲਫਾਜ਼ ਮੁਹੱਬਤਾਂ ਦੇ ਪਾਉਂਦੇ ਨੇ
ਜ਼ਰੂਰ ਕੋਈ ਵਜ੍ਹਾ ਹੁੰਦੀ ਅੱਖ ਗਹਿਰੀ ਦੀ
ਨਜ਼ਰ ਲੱਗ ਗਈ ਹੈ ਕਿਸੇ ਜ਼ਹਿਰੀ ਦੀ।
ਅਸੀਂ ਤਾਂ ਠੋਕਰ ਮਾਰਦੇ ਸੀ ਤਾਜਾਂ ਨੂੰ
ਫ਼ੜ ਲੈਂਦਾ ਸੀ ਉੱਚੇ ਉੱਡਦੇ ਬਾਜਾਂ ਨੂੰ
ਖ਼ੁਦ ਤੋਂ ਪਿੱਛੇ ਰੱਖਦੇ ਸੀ ਰਿਵਾਜਾਂ ਨੂੰ
ਤਾਰੀਫ਼ ਕਰਦੇ ਸੀ ਅੰਬ ਦੁਸਿਹਰੀ ਦੀ
ਨਜ਼ਰ ਲੱਗ ਗਈ ਹੈ ਕਿਸੇ ਜ਼ਹਿਰੀ ਦੀ।
ਤੜਕੇ ਨਿਕਲਦੇ ਸੀ ਲੰਮੀਆਂ ਸੈਰਾਂ ਨੂੰ
ਅਸੀਂ ਚੁੰਮਦੇ ਸੀ ਯਾਰ ਦੀਆਂ ਪੈੜਾਂ ਨੂੰ
ਘਰ ਮੁੜਦੇ ਸੀ ਸਿਖਰ ਦੁਪਿਹਰਾਂ ਨੂੰ
ਗਵਾਹੀ ਸੰਭਾਲੀ ਹੈ ਪਾਣੀ ਨਹਿਰੀ ਦੀ
ਨਜ਼ਰ ਲੱਗ ਗਈ ਹੈ ਕਿਸੇ ਜ਼ਹਿਰੀ ਦੀ।
ਅਸੀਂ ਲਿਖਣਾ ਚਾਹੁੰਦੇ ਹਾਂ ਰੁਬਾਈਆਂ ਨੂੰ
ਅਕਾਲ ਪੁਰਖ ਦੀਆਂ ਵਡਿਆਈਆਂ ਨੂੰ
ਕਿਸੇ ਲੇਖੇ ਲਾਈਏ ਜੀ ਕਮਾਈਆਂ ਨੂੰ
ਖੈਰ ਮੰਗੀਏ ਅੰਨੀਂ ਗੂੰਗੀ ਬਹਿਰੀ ਦੀ
ਨਜ਼ਰ ਲੱਗ ਗਈ ਹੈ ਕਿਸੇ ਜ਼ਹਿਰੀ ਦੀ।
ਸਿਕੰਦਰ
ਪਿੰਡ ਠੱਠੀਆਂ ਅਮ੍ਰਿਤਸਰ
No comments:
Post a Comment