ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, May 24, 2022

ਗ਼ਜ਼ਲ: ਖ਼ਿਤਾਬ ਆਇਐ - ਪ੍ਰੀਤ ਲੱਧੜ




ਜੋ ਵੀ ਕਰੀਬ ਮੇਰੇ ਲੈ ਕੇ ਗੁਲਾਬ ਆਇਐ।  
ਹਰ ਵਾਰ ਦੇਣ ਵੱਖਰਾ ਮੈਨੂੰ ਖ਼ਿਤਾਬ ਆਇਐ।  

ਇੱਕ ਸ਼ਖ਼ਸ ਨੂੰ ਮੈਂ ਪੁੱਛਿਆ ਤੂ ਇਸ਼ਕ ‘ਚੋਂ ਕੀ ਖੱਟਿਆ,
ਹੱਸਿਆ,ਤੇ ਰੋ ਪਿਆ ਉਹ, ਪਰ ਨਾ ਜਵਾਬ ਆਇਐ।  

ਇਹ ਬੇਸ਼ਕੀਮਤੀ ਤੂ ਤੋਹਫ਼ੇ ਪਰ੍ਹਾਂ ਹੀ ਰੱਖ ਦੇ,
ਮੇਰਾ ਅਜ਼ੀਜ਼ ਹੈ ਜੋ, ਲੈ ਕੇ ਕਿਤਾਬ ਆਇਐ।  

ਬੱਚੇ ਤਰਸ ਰਹੇ ਨੇ ਰੋਟੀ ਲਈ ਵੀ ਜਿਸਦੇ,
ਲਾ ਕੇ ਉਹੀ ਦਿਹਾੜੀ, ਪੀ ਕੇ ਸ਼ਰਾਬ ਆਇਐ। 

ਤਾਲੀਮ ਦੇਣ ਵਾਲੇ, ਤਾਲੀਮ ਦੇ, ਨਾ ਪੁੱਛ ਤੂ,
ਕਿਸਦੇ ਹੈ ਜੀਨ, ਪਾ ਕੇ ਕਿਹੜਾ ਹਿਜਾਬ ਆਇਐ। 

ਪਾਇਆ ਹੈ ਪੈਰ ਸੱਜਣਾ, ਵਿਹੜੇ ‘ ਚ ਇੰਝ ਸਾਡੇ,
ਕੁੱਲੀ ਗ਼ਰੀਬ ਦੀ ਹੈ ਜਿਓਂ ਆਫ਼ਤਾਬ ਆਇਐ।

ਮੇਰੇ ਤੋਂ ਮੁੜ ਨਾ ਹੋਣਾ, ਕਹਿੰਦਾ, ਨਾ ਰੋਇਆ ਕਰ ਤੂ,
ਬਾਪੂ ਦਾ ਮੈਨੂੰ ਅੰਮੀ, ਰਾਤੀਂ ਖ਼ੁਆਬ ਆਇਐ। 

ਘਟਦੀ ਹੈ ਉਮਰ ਮੇਰੀ, ਵੱਡਾ ਹਾਂ ਮਾਂ ਨੂੰ ਲੱਗਦਾ,
ਮੇਰੀ ਸਮਝ ਨਾ ‘ਲੱਧੜ’ ਏਹੋ ਹਿਸਾਬ ਆਇਐ।

No comments:

Post a Comment