ਗ਼ਰਦਿਸ਼ ਤੋਂ ਅੱਖ ਬਚਾ ਕੇ, ਬੋਟਾਂ ਨੂੰ ਘਰ ਲੁਕੋ ਕੇ।
ਇਸ ਦੌਰ ਦੇ ਪਰਿੰਦੇ ਉਡਦੇ ਨੇ ਪਰ ਲੁਕੋ ਕੇ।
ਖ਼ਾਬਾਂ ’ਚ ਰੋਜ਼ ਬਣਦੇ ਟਿੱਬਿਆਂ ਨੇ ਜੀਰ ਲੈਣੇ,
ਅੱਥਰੂ ਸਿਰ੍ਹਾਣੇ ਹੇਠਾਂ ਰੱਖਿਆ ਨਾ ਕਰ ਲੁਕੋ ਕੇ।
ਉਹ ਰਾਤ ਦਾ ਮੁਸਾਫ਼ਿਰ, ਚੰਨ ਤਾਰਿਆਂ ਤੋਂ ਚੋਰੀ,
ਖ਼ੁਦ ਨੂੰ ਮਖੌਲ ਕਰਦਾ ਅੰਦਰਲਾ ਡਰ ਲੁਕੋ ਕੇ।
ਗਰਜ਼ਾਂ ਦੀ ਸ਼ਹਿ ਮਿਲੀ ਤਾਂ ਮੇਰੇ ਖ਼ਿਲਾਫ਼ ਹੋਇਆ,
ਰੱਖਿਆ ਜੋ ਖ਼ਾਸ ਰਿਸ਼ਤਾ ਮੈਂ ਉਮਰ ਭਰ ਲੁਕੋ ਕੇ।
ਜਾਂ ਤਾਂ ਮਸੀਹਾ ਹੋਣੋਂ ਮੁੱਕਰ ਜਾ ਤੂੰ ਹੁਣੇ ਹੀ,
ਜਾਂ ਫਿਰ ਸਲੀਬ ਅਪਣੀ ਘਰ ਵਿਚ ਨਾ ਧਰ ਲੁਕੋ ਕੇ
Deep Sidhu Movie Zora 10 Numbri
No comments:
Post a Comment