ਦੇਸੀ ਘਿਓ ਦੀ ਜੀ ਛੰਨੇ ਵਿਚ ਚੂਰੀ ਹੈ
ਕਹਾਣੀ ਪਿਆਰ ਦੀ ਪ੍ਰੀਤ ਬੜੀ ਗੂੜ੍ਹੀ ਹੈ
ਸਲਾਮ ਕਰਾਂ ਉਹਦੇ ਮਿੱਠੇ ਜਿਹੇ ਹੁੰਗਾਰੇ ਨੂੰ
ਹੁਣ ਹੀਰ ਲਾਜ਼ਮੀ ਜਾਵੇਗੀ ਹਜ਼ਾਰੇ ਨੂੰ।
ਆਪਣੀ ਹਰੇਕ ਖੁਸ਼ੀ ਕਰ ਦਿਆਂ ਦਾਨ ਮੈਂ
ਓਹਦੀ ਰੌਸ਼ਨੀ ਚ, ਕਰਾਂ ਇਸ਼ਨਾਨ ਮੈਂ
ਪਵਿੱਤਰ ਰੂਹਾਂ ਨੂੰ ਲੋਭ ਕੋਈ ਹੁੰਦਾ ਨਹੀਂ
ਵੇਲ ਲੋਚਦੀ ਹੈ ਹਮੇਸ਼ਾਂ ਹੀ ਸਹਾਰੇ ਨੂੰ।
ਅਸੀਂ ਨਿੱਤ ਭਰਦੇ ਹਾਂ ਜਿਸਦੀ ਹਜ਼ੂਰੀ ਜੀ
ਓਸ ਬਾਬੇ ਨੇ ਵੀ ਦੇਤੀ ਮਨਜ਼ੂਰੀ ਜੀ
ਰਾਜ਼ੀ ਮੁਰਸ਼ਦ ਦਾ ਹੋਣਾ ਬਹੁਤ ਜ਼ਰੂਰੀ ਜੀ
ਮੁਰਸ਼ਦ ਬਿੰਨਾਂ ਨਾ ਭਾਲੀਏ ਕਿਨਾਰੇ ਨੂੰ।
ਅੱਖਾਂ ਲੋਚਦੀਆਂ ਹਮੇਸ਼ਾਂ ਹੀ ਹਜ਼ੂਰ ਨੂੰ
ਪਾਰ ਲਗਾਦੇ ਰੱਬਾ ਉਮੀਦਾਂ ਦੇ ਪੂਰ ਨੂੰ
ਸੁਖਰਾਜ" ਜਾਣ ਬੁੱਝ ਹਰ ਬਾਜ਼ੀ ਹਾਰਦਾ
ਖੁਸ਼ ਵੇਖਣਾ ਚਾਹੁੰਦਾ ਸਦਾ ਪਿਆਰੇ ਨੂੰ।
ਸਲਾਮ ਕਰਾਂ ਉਹਦੇ ਮਿੱਠੇ ਜਿਹੇ ਹੁੰਗਾਰੇ ਨੂੰ
ਹੁਣ ਹੀਰ ਲਾਜ਼ਮੀ ਜਾਵੇਗੀ ਹਜ਼ਾਰੇ ਨੂੰ।
ਸਿਕੰਦਰ
ਪਿੰਡ ਠੱਠੀਆਂ ਅਮ੍ਰਿਤਸਰ
No comments:
Post a Comment