ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, May 23, 2022

ਗ਼ਜ਼ਲ : ਇਕਵਿੰਦਰ ਸਿੰਘ ਢੱਟ




ਜ਼ਰਾ ਦਿਲ ਕੋਲ਼ ਆ ਕੇ ਦੇਖਣਾ ਟੁੱਟਦਾ ਜਿਹਾ ਕੀ ਹੈ?
ਨਜ਼ਰ ਸਭ ਤੋਂ ਚੁਰਾ ਕੇ ਦੇਖਣਾ ਟੁੱਟਦਾ ਜਿਹਾ ਕੀ ਹੈ?

ਉਦੋਂ ਤੂੰ ਜਾਣ ਜਾਏਂਗਾ ਕਿ ਦਿਲ ਟੁੱਟਣ ’ਤੇ ਕੀ ਹੁੰਦਾ,
ਕਦੇ ਸ਼ੀਸ਼ਾ ਗਿਰਾ ਕੇ ਦੇਖਣਾ ਟੁੱਟਦਾ ਜਿਹਾ ਕੀ ਹੈ?

ਵਤਨ ਵਿਚ ਰਹਿੰਦਿਆਂ ਹੋਇਆਂ ਇਹ ਅਨੁਭਵ ਹੋ ਨਹੀਂ ਸਕਦਾ,
ਵਤਨ ਤੋਂ ਬਾਹਰ ਜਾ ਕੇ ਦੇਖਣਾ ਟੁੱਟਦਾ ਜਿਹਾ ਕੀ ਹੈ?

ਕਦੇ ਬੂਹੇ ’ਚ ਹੈ ਕਿੜਕਿੜ, ਕਦੇ ਖਿੜਕੀ ’ਚ ਹੈ ਟਿਕ-ਟਿਕ,
ਜ਼ਰਾ ਬੱਤੀ ਜਗਾ ਕੇ ਦੇਖਣਾ ਟੁੱਟਦਾ ਜਿਹਾ ਕੀ ਹੈ?

ਜਿਨ੍ਹਾਂ ਦੇ ਆਉਣ ’ਤੇ ਹੈ ਦੌੜਦੀ ਬਿਜਲੀ ਜਿਹੀ ਦਿਲ ਵਿਚ,
ਉਨ੍ਹਾਂ ਤੋਂ ਦੂਰ ਜਾ ਕੇ ਦੇਖਣਾ ਟੁੱਟਦਾ ਜਿਹਾ ਕੀ ਹੈ?

ਜਦੋਂ ਫੁੱਲਾਂ ਦੀ ਸ਼ਬਨਮ ਨਾਲ ਹੁੰਦੀ ਗੁਫ਼ਤਗੂ ਹੋਵੇ,
ਉਦੋਂ ਟਾਹਣੀ ਹਿਲਾ ਕੇ ਦੇਖਣਾ ਟੁੱਟਦਾ ਜਿਹਾ ਕੀ ਹੈ?
ਮੋਬਾਈਲ : 001 530 315 9207

No comments:

Post a Comment