ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, May 15, 2022

ਛਣ-ਛਣ ਸਣ ਦੇ ਬੀਜ ਛਣਕਦੇ - ਸਵਾਮੀ ਖੈਰਾਬਾਦੀ



ਛਣ-ਛਣ ਸਣ ਦੇ ਬੀਜ ਛਣਕਦੇ, ਅੱਜ ਵੀ ਦੇਣ ਸੁਣਾਈ।
ਖੇਤਾਂ ਵਿਚ ਅੱਜ ਕੱਲ੍ਹ ਜਿਹੜੀ, ਦੇਂਦੀ ਨਹੀਂ ਦਿਖਾਈ।

ਅਲਸੀ ਦੇ ਫੁੱਲ ਵੱਟਾਂ ਉਤੇ, ਦੂਰ-ਦੂਰ ਨਾ ਦਿਸਦੇ।
ਕਣਕ ਦੇ ਸਿੱਟਿਆਂ ਨੂੰ ਜਿਹੜੇ, ਰਖਦੇ ਸੀ ਗਲ਼ ਲਾਈ।

ਚਿੱਬੜਾਂ ਦਾ ਸਵਾਦ ਗਿਆ ਨਾ, ਹੁਣ ਤੱਕ ਜੀਭਾਂ ਉਤੋਂ।
ਖ਼ੁਸ਼ਬੋ ਜਿਹਦੀ ਹੁਣ ਵੀ ਮੈਥੋਂ, ਜਾਂਦੀ ਨਹੀਂ ਭੁਲਾਈ।

ਕਾਨੇ, ਕਾਹੀ, ਬਰੂ, ਸੀਰੋਂ, ਮਿਲਦੇ ਨਾਲ਼ ਨਸੀਬਾਂ।
ਸਾਲਾਂ ਤੋਂ ਅੱਖਾਂ ਮੇਰੀਆਂ , ਤੱਕੇ ਨ ਅੱਜ ਤਾਈਂ।

ਯਾਦਾਂ ਦੇ ਘਰ ਜੱਦ ਵੀ ਜਾਵਾਂ, ਚੱਪਾ -ਚੱਪਾ ਚੁੰਮਾਂ।
ਜਿੱਥੇ ਬਹਿ ਬਾਣ ਸੀ ਵੱਟਦੀ, ਕਦੇ ਮੇਰੀ ਮਾਈ।

                   ਸਵਾਮੀ ਖੈਰਾਬਾਦੀ

No comments:

Post a Comment