ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, May 15, 2022

ਮਜ਼ਦੂਰ ਵਰਗ - ਬਿੰਦਰ ਸਾਹਿਤ ਇਟਲੀ


ਮਜ਼ਦੂਰ ਵਰਗ  

ਕੰਮੀਆਂ ਵਿਹੜੇ ਸੂਰਜ ਚੜ੍ਹਿਆ
ਲਾਲ ਝੰਡਾ ਹੱਥਾਂ ਵਿੱਚ ਫੜਿਆ  

ਮਜ਼ਦੂਰ ਜ਼ਮੀਨ ਚੋਂ ਹੱਕ ਲੈਣ ਲਈ  
ਮੋਢਾ ਜੋੜ ਮੋਢੇ ਨਾਲ ਖੜਿਆ

ਯੁੱਗ ਬਦਲਣ ਦੀ ਸੋਚ ਧਾਰ ਕੇ  
ਕਿ੍ਤੀ ਕੁਲੀਨ ਵਰਗ ਨਾਲ ਲੜਿਆ

ਹੋਰ ਕਿੰਨਾ ਚਿਰ ਚੁੱਪ ਰਹਿੰਦਾ ਹੁਣ  
ਅੱਜ ਮੈਦਾਨ ਏ ਜੰਗ ਚ ਵੜਿਆ   

ਹੁਣ ਨਹੀਂ ਮੁਡ਼ਦਾ ਪਿੱਛੇ ਬਿੰਦਰਾ  
ਪੈਰ ਗੱਡ ਕੇ ਕਿਰਤੀ ਅੜਿਆ  

ਬਿੰਦਰ ਸਾਹਿਤ ਇਟਲੀ.............
00393278159218.........

No comments:

Post a Comment