ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, May 16, 2022

ਫੱਕਰਾਂ ਨਾਲ ਦੋ ਘੁੱਟ ਪੀਕੇ ਵੇਖ ਲੈ - ਸਿਕੰਦਰ ਠੱਠੀਆਂ ਅਮ੍ਰਿਤਸਰ



ਫੱਕਰਾਂ ਨਾਲ ਦੋ ਘੁੱਟ ਪੀਕੇ ਵੇਖ ਲੈ
ਫਿਕਰਾਂ ਬਗੈਰ ਤੂੰ ਵੀ ਜਿਉਂਕੇ ਵੇਖ ਲੈ
ਅੱਲ੍ਹਾ ਅਤੇ ਰਾਮ ਅਨੇਕਾਂ ਨਾਮ ਰੱਬ ਦੇ
ਅੰਦਰੇ ਓਹ ਬੈਠਾ ਲੋਕੀਂ ਬਾਹਰ ਲੱਭਦੇ
ਅੰਦਰ ਨੂੰ ਜ਼ਰਾ ਤੂੰ ਫਰੋਲ ਵੇਖ ਲੈ
ਗਰੀਬਾਂ ਵਿੱਚ ਹੋਣਾ ਓਥੇ ਟੋਲ ਵੇਖ ਲੈ।

ਹਰਜ਼ ਨਹੀਂ ਕੋਈ ਜਿੱਥੇ ਮਰਜ਼ੀ ਵੇਖ ਤੂੰ
ਪਹਾੜਾਂ ਵਿੱਚ ਜਾਕੇ ਨਿੱਤ ਮੱਥੇ ਟੇਕ ਤੂੰ
ਗਿਆਨ ਗਲ ਰੱਸਾ ਜਿੱਧਰ ਮਰਜ਼ੀ ਖਿੱਚ ਲੈ
ਓਹ ਖਿਣ-ਖਿਣ ਚ, ਵੱਸਦਾ ਜ਼ਰੂਰ ਮਿੱਥ ਲੈ
ਸ਼ਰਧਾ ਦੇ ਬੇੜੇ ਸਦਾ ਪਾਰ ਹੁੰਦੇ ਆ
ਕਈਆਂ ਕੋਲ ਰੱਬ ਜਿਹੇ ਯਾਰ ਹੁੰਦੇ ਆ।

ਪੱਥਰਾਂ ਦੀ ਰੋਜ਼ ਆਰਤੀ ਉਤਾਰੀਂ ਤੂੰ
ਲਹੂ ਰੋੜ੍ਹ ਦਿੰਦੇ ਹੋਰਾਂ ਦੇ ਨਾ ਮਾਰੀਂ ਤੂੰ
ਉਤਾਂਹ ਨੂੰ ਸੁੱਟ ਕਦੇ ਪੱਥਰਾਂ ਨੂੰ ਬੋਚੀ ਨਾ
ਕੁੜੀਆਂ ਤੇ ਚਿੜੀਆਂ ਦੇ ਪਰ ਨੋਚੀਂ ਨਾ
ਰੂਹਾਂ ਵਾਲੇ ਸਾਕਾਂ ਦੀਆਂ ਗੰਢਾਂ ਪੱਕੀਆਂ
ਘਰ ਕੋਈ ਆਵੇ ਉਹਨੂੰ ਝੱਲ ਪੱਖੀਆਂ।

ਸਿੱਖ ਲੈ‌ ਤੂੰ ਸ਼ਾਇਰੀ ਸਰਤਾਜ" ਦੇ ਕੋਲੋਂ
ਪੱਲੇ ਕੁਝ ਪੈਣਾ ਨਹੀਂ ਸੁਖਰਾਜ" ਦੇ ਕੋਲੋਂ
ਰਹਿਮਤਾਂ ਬਗੈਰ ਨਹੀਂਓ ਤਾਜ ਸੱਜਦੇ
ਇਕੋ ਹੀ ਕਚਹਿਰੀ ਵਿੱਚ ਲੇਖੇ ਸਭ ਦੇ
ਆਪਣੀ ਤੂੰ ਛੱਡ ਹੋਰਾਂ ਦੀ ਵੀ ਸੁਣ ਤੂੰ
ਓਏ ਔਗਣਾਂ ਨੂੰ ਛੱਡ ਪੈਂਦਾ ਕਰ ਗੁਣ ਤੂੰ।

ਸੁੱਕ ਹੀ ਨਾ ਜਾਣ ਖਿਆਲ ਰੱਖ ਬੋਹੜਾਂ ਦਾ
ਹਾਲ ਚਾਲ ਪੁੱਛ ਲਿਆ ਕਰ ਜੋੜਾਂ ਦਾ
ਬੁਢਾਪੇ ਵਿਚ ਆਕੇ ਗੋਢੇ ਤੰਗ ਕਰਦੇ
ਸਿਕੰਦਰਾ" ਸਹਾਰਿਆਂ ਦੀ ਮੰਗ ਕਰਦੇ
ਬਣ ਜਾਈਏ ਡਗੋਰੀਂ ਆਪਣੇ ਮਾਂ ਪਿਓ ਦੀ
ਅਸੀਸਾਂ ਪੱਲੇ ਹੋਣ ਲੋੜ੍ਹ ਨਹੀਂ ਘਿਓ ਦੀ।

ਸਿਕੰਦਰ 762
ਪਿੰਡ ਠੱਠੀਆਂ ਅਮ੍ਰਿਤਸਰ

No comments:

Post a Comment