ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, May 16, 2022

ਛੱਡਿਆ ਸਕੂਲ ਇਮਤਿਹਾਨ ਸੁਰੂ ਹੋ ਗਏ - ਬਲਜੀਤ ਸੰਧੂ





ਛੱਡਿਆ ਸਕੂਲ ਇਮਤਿਹਾਨ ਸੁਰੂ ਹੋ ਗਏ
ਸੁਪਨਿਆਂ ਦੇ ਢੱਠਣੇ ਮਕਾਨ ਸੁਰੂ ਹੋ ਗਏ

ਉਂਗਲੀ ਛੁਡਾਲੀ ਜਦੋਂ ਬਾਪੂ ਜੀ ਨੇ ਹੱਥ ਵਿੱਚੋਂ
ਵੱਡੇ ਵੱਡੇ ਦਿਸਣੇ ਜਹਾਨ ਸੁਰੂ ਹੋ ਗਏ

ਪਿੰਡ ਛੱਡ ਪਰਦੇਸ ਜਾਣਾ ਪਿਆ ਕਈਆਂ ਨੂੰ
ਜਦੋਂ ਸ਼ਾਹੂਕਾਰਾਂ ਦੇ ਲਗਾਨ ਸੁਰੂ ਹੋ ਗਏ

ਰੌਣਕਾਂ ਦਾ ਸ਼ਹਿਰ ਅਸੀਂ ਝੱਟ ਪੱਟ ਲੰਘ ਆਏ
ਮੁੱਕਦੇ ਨਾ ਹੁਣ ਬੀਆਬਾਨ ਸੁਰੂ ਹੋ ਗਏ

ਦੋ ਕਦਮ ਪਛੜਿਆ ਕੀ ਸਾਥੀਆਂ ਤੋਂ ਰਾਹ ਵਿੱਚ
ਨਲਾਇਕਾੰ ਦੇ ਵੀ ਮਿਲਣੇ ਗਿਆਨ ਸੁਰੂ ਹੋ ਗਏ

ਬੌੰਦਲ ਨਾ ਜਾਂਵੀ ਤੂੰ ਚਮਕਦੇ ਬਾਜ਼ਾਰਾਂ ਵਿੱਚ
ਬਨੌਟੀ ਬੜੇ ਵਿਕਣੇ ਸਮਾਨ ਸੁਰੂ ਹੋ ਗਏ

ਦਿਮਾਗ਼ ਵਿੱਚ ਊਰਜਾ ਤੇ ਰੂਹ ਸਾਫ਼ ਹੋਣ ਲੱਗੀ
ਜਦ ਅੱਖਰਾਂ ਦੇ ਕੁੰਭੋਂ ਇਸ਼ਨਾਨ ਸੁਰੂ ਹੋ ਗਏ

ਘੱਲ ਮੱਖਣ ਲੁਬਾਣਾ ਸਾਨੂੰ ਸੱਚਾ ਗੁਰੂ ਦੱਸਜੇ
ਬੜੇ ਝੂਠੇ ਸਾਧਾਂ ਦੇ ਦਿਵਾਨ ਸਿਰੂ ਹੋ ਗਏ

ਸੰਧੂ ਪਾਪਾਂ ਦੀਆਂ ਮਾਫ਼ੀਆਂ ਦਾ ਫਿਰ ਦੱਸ ਕੀ ਫ਼ੈਦਾ 
ਜਦੋਂ ਅੱਖਾਂ ਨੂੰ ਦਿਸਣੇ ਸ਼ਮਸ਼ਾਨ ਸੁਰੂ ਹੋ ਗਏ

/////////////////// ਬਲਜੀਤ ਸੰਧੂ

No comments:

Post a Comment