ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, May 15, 2022

ਨਬਜ਼ ਉਸ ਦੀ ਜਦ ਦਿਖਾਈ ਮਰ ਗਿਆ - ਸੁਖਵਿੰਦਰ ਸਿੰਘ ਲੋਟੇ






ਨਬਜ਼ ਉਸ ਦੀ ਜਦ ਦਿਖਾਈ ਮਰ ਗਿਆ।
ਵੈਦ ਨੇ ਦਿੱਤੀ ਸਫ਼ਾਈ ਮਰ ਗਿਆ।

ਰਾਤ ਦਿਨ ਕਰਦਾ ਕਮਾਈ ਮਰ ਗਿਆ।
ਪੈ ਗੲੀ ਘਰ ਵਿਚ ਦੁਹਾਈ ਮਰ ਗਿਆ।

ਜ਼ਿੰਦਗੀ ਦੇ ਚਾਅ ਅਧੂਰੇ ਛੱਡ ਕੇ,
ਰਸਮ ਦੁਨੀਆ ਦੀ ਨਿਭਾਈ ਮਰ ਗਿਆ।

ਕਰ ਲਿਆ ਕਾਬੂ ਜਦੋਂ ਉਹ ਮੌਤ ਨੇ,
ਫਿਰ ਕਲਿਹਣੀ ਮੁਸਕੁਰਾਈ ਮਰ ਗਿਆ।

ਸਾਕ, ਬੇਲੀ, ਭੈਣ-ਭਾਈ ਪਹੁੰਚ ਗੇ,
ਰੋ ਰੋ ਕੇ ਮਹਿਫ਼ਿਲ ਸਜਾਈ ਮਰ ਗਿਆ।

ਲੈ ਗੲੇ ਚੁੱਕ ਕੇ ਘਰੋਂ ਸ਼ਮਸ਼ਾਨ ਨੂੰ,
ਪੁੱਤ ਨੇ ਤੀਲ੍ਹੀ ਲਗਾਈ ਮਰ ਗਿਆ।

ਫੁੱਲ 'ਕੱਠੇ ਕਰ ਲੲੇ ਅਗਲੀ ਸੁਭਾ,
ਪੋਟਲੀ ਗੰਗਾ ਵਹਾਈ ਮਰ ਗਿਆ।

ਭੈਣ-ਭਾਈ ਪਾਈ ਪਾਈ ਲੈ ਗੲੇ,
ਰੀਤ ਦੁਨੀਆ ਨੇ ਚਲਾਈ ਮਰ ਗਿਆ।

                                'ਲੋਟੇ'





          General Knowledge

No comments:

Post a Comment