ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, June 4, 2020

ਜੀਵਨ ਜਾਚ - ਸ਼ੇਲਿੰਦਰਜੀਤ ਸਿੰਘ ਰਾਜਨ



ਸਾਦ ਮੁਰਾਦੀ ਜੀਵਨ ਜਾਚ ਸਿਖਾਉਂਦਾ ਹੈ ।
ਨਾਮ ਕਰੋਨਾ ਵਾਇਰਸ ਜੋ ਅਖਵਾਉਂਦਾ ਹੈ ।

ਬੰਦੇ, ਬੰਦਾ ਬਣਕੇ ਬੰਦਗੀ ਕੀਤੀ ਨਾ,
ਬੰਦ ਪਏ ਦਰਵਾਜੇ, ਹੁਣ ਪਛਤਾਉਂਦਾ ਹੈ ।

ਹਾਸੇ ਠੱਠੇ ਯਾਰਾਂ ਦੇ ਸੰਗ ਚੇਤੇ ਨੇ,
ਤਾਂ ਹੀਂ ਬੰਦਾ, ਬੰਦ ਕਮਰੇ ਵਿਚ ਸੌਂਦਾ ਹੈ ।

ਰਿਸ਼ਤੇਦਾਰੀ ਸੈਨੇਟਾਈਜ਼ਡ ਹੋਈ ਹੁਣ,
ਬੰਦਾ ਉੱਤੋਂ ਉੱਤੋਂ ਫਰਜ਼ ਨਿਭਾਉਂਦਾ ਹੈ ।

ਤਨ ਮਨ ਦੀ ਨਾ ਮੈਲ ਉਤਾਰੀ ਹਾਲੇ ਵੀ,
ਅਠਸਠ ਤੀਰਥ ਐਵੇਂ ਫਿਰਦਾ ਨ੍ਹਾਉਂਦਾ ਹੈ ।

ਏਕ ਪਿਤਾ ਹੈ, ਏਕਸ ਕੇ ਹਮ ਬਾਰਕ ਹੈਂ,
ਦਰ ਦਰ ਫਿਰਦਾ ਐਵੇਂ ਅਲਖ ਗਜਾਉਂਦਾ ਹੈ ।

ਔਨ-ਲਾਇਨ ਹੀ ਇਸ਼ਕ ਮਸ਼ੂਕੀ ਰਹਿ ਗਈ ਏ,
ਹੁਣ ਨਾ ਰਾਂਝਾ, ਬੇਲੇ ਦੇ ਵਿੱਚ ਗਾਉਂਦਾ ਹੈ ।

ਤੋੜ ਵਿਛੋੜੇ ਲੱਗਣ ਨਾਲੋਂ ਪਹਿਲਾਂ ਹੀ,
ਅੱਜ-ਕੱਲ੍ਹ ਕਿਹੜਾ ਲੱਗੀਆਂ ਤੋੜ ਨਿਭਾਉਂਦਾ ਹੈ ।

ਬਦਲ ਗਏ ਕਿਰਦਾਰ ਤੇ ਚਿਹਰੇ ਮੋਹਰੇ ਵੀ,
ਅੱਲ੍ਹਾ ਜਾਣੇ ਕੀ ਕੀ ਖੇਲ੍ਹ ਰਚਾਉਂਦਾ ਹੈ ।

ਇਸ ਸੰਸਾਰ 'ਚ ਵਾਂਗ ਮੁਸਾਫਰ ਆਏ ਹਾਂ,
'ਰਾਜਨ' ਵਿੱਚ ਰਜ਼ਾ ਦੇ ਜਿਉਣਾ ਚਾਹੁੰਦਾ ਹੈ ।

-ਸ਼ੇਲਿੰਦਰਜੀਤ ਸਿੰਘ ਰਾਜਨ
(98157-69164)

No comments:

Post a Comment