ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, June 6, 2020

ਲਹਿਰੀਆ ਛੰਦ - Harpal Pali


ਤੇਰੇ ਚਲਦੇ ਸਾਹਾਂ ਨੇ ਰੁੱਕ ਜਾਵਣਾ,
ਖੌਰੇ ਜਿੰਦ ਨੇ ਕਦੋ ਏ ਮੁੱਕ ਜਾਵਣਾ,
ਲਾੜੀ ਮੌਤ ਨੇ ਬੂਹੇ ਤੇ ਢੁੱਕ ਜਾਵਣਾ,
ਘੇਰਾ ਜਮਾਂ ਨੇ ਅਖੀਰ ਤੈਨੂੰ ਪਾਉਣਾਂ ਬੰਦਿਆਂ
ਤੂੰ ਤਾਂ ਗਿਣਵੇਂ ਦਿਨਾਂ ਦਾ ਹੈ ਪ੍ਰਹੋਣਾਂ ਬੰਦਿਆਂ
ਦਿਲ ਹਿੱਕ ਵਿੱਚ ਓਦੋਂ ਤਈ ਧੜਕਦਾ,
ਰੋੜ ਕੁੱਪੀ ਵਿੱਚ ਜਦੋਂ ਤਈ ਰੜਕਦਾ,
ਪੱਖਾ ਉਦੋ ਤੱਕ ਵਾਜੇ ਦਾ ਫੜਕਦਾ
ਵਾਜਾ ਜਦੋਂ ਤੱਕ ਦਾਤੇ ਨੇ ਵਜਾਉਣਾ ਬੰਦਿਆਂ
ਗੁਰਬਾਣੀ ਦਾ ਇਹ ਸੱਚਾ ਵਖਿਆਨ ਏ,
ਜਿੰਦ ਪਾਣੀ 'ਚ ਪਤਾਸੇ ਦੇ ਸਮਾਨ ਏ,
ਤੇਰਾ ਆਖਰੀ ਟਿਕਾਣਾ,ਸਮਸ਼ਾਨ ਏ,
ਖੌਰੇ ਕਿੰਨੀਆਂ ਕੁ ਘੜੀਆਂ ਤੂੰ ਜਿਓਣਾਂ ਬੰਦਿਆਂ
ਬਾਕੀ ਝੂਠ ਸਭ ,ਸੱਚੀ ਕੱਲੀ ਮੌਤ ਐ,
ਪਤਾ ਲੱਗ ਜਾਣਾ ਹੋਣਾ ਜਦੋ ਫੌਤ ਐ,
ਤੇਰੀ ਦੇਹੀ ਬੱਸ ਮਿੱਟੀ ਦੀ ਬਣੌਤ ਐ,
ਜਿਹਨੂੰ ਫਿਰਦਾ ਤੂੰ ਦੱਸ ਦਾ ਸਿਓਣਾਂ ਬੰਦਿਆਂ
ਲੌਣੈਂ ਸੂਰਜ ਤੇ ਤਾਰਿਆ ਨੂੰ ਤੋੜਦਾ,
ਲਹੂ ਦੱਬ ਕੇ ਗਰੀਬਾਂ ਦਾ ਨਿਚੋੜਦਾ,
ਰੱਜ ਰੱਜ ਰੁਪਈਆ ਹੈ ਤੂੰ ਜੋੜਦਾ,
ਤਾਹਾਂ ਪੈਸੇ ਨੇ ਸਹਾਰਾ ਨਹੀਂ ਲਵਾਉਣਾਂ ਬੰਦਿਆਂ
ਗੱਲ ਜਰਦਾ ਨਹੀਂ ਭੱਜ ਭੱਜ ਪੈਦਾਂ ਏ,
ਦੁੱਖ ਹੋਰਨਾਂ ਨੂੰ ਦਿੰਦਾਂ ਨਾਲੇ ਸਹਿੰਦਾਂ ਏ,
ਬੱਸ ਆਪਣੇ ਹੰਕਾਰ ਵਿੱਚ ਰਹਿੰਦਾਂ ਏ,
ਬੜਾ ਆਕੜ ਕੇ ਸਭ ਨੂੰ ਬਲਾਉਣਾਂ ਬੰਦਿਆਂ
ਸੱਚ ਭੁੱਲ ਗਿਆ ਤੂੰ ਆਪਣੀ ਮਿਆਦ ਦਾ,
ਮਾਣ ਕਰਦਾ ਜਮੀਨ ਜਾਇਦਾਦ ਦਾ,
ਪਿਆ ਭੁੱਸ ਤੈਨੂੰ ਚੀਜਾਂ ਦੇ ਸੁਆਦ ਦਾ,
ਬੜਾ ਉੱਤਮ ਏ ਖੁਦ ਨੂੰ ਦਿਖਾਉਣਾਂ ਬੰਦਿਆਂ
ਭਾਵੇਂ ਰਾਜਾ ਕੋਈ, ਭਾਵੇ ਕੋਈ ਵਜੀਰ ਐ,
ਭਾਵੇ ਆਜਜ ਤੇ ਭਾਵੇ ਕੋਈ ਅਮੀਰ ਐ,
ਰਾਖ ਸਭਨਾਂ ਦਾ ਹੋਣਾ ਏ ਸਰੀਰ ਐ,
ਤੇਰੀ ਦੇਹੀ ਨੂੰ ਵੀ ਅੱਗ ਚ ਮਚਾਉਣਾਂ ਬੰਦਿਆ
ਲੇਖੇ ਹੋਣਗੇ ਜੋ ਝੱਲ ਤੂੰ ਖਿਲਾਰਿਆ,
ਉੱਥੇ ਪੁੰਨ ਪਾਪ ਜਾਣਾ ਏ ਵਿਚਾਰਿਆ,
ਪੈਸਾ ਕੰਮ ਉੱਥੇ ਔਣਾਂ ਨਹੀਂ ਪਿਆਰਿਆ,
ਨਾ ਕੌਈ ਸੱਜਣ ਸਹੇਲਾ ਕੰਮ ਆਉਣਾਂ ਬੰਦਿਆਂ
ਮਾਣ ਸਕਦਾ ਤੂੰ ਸਮਾਂ ਜਿੰਨਾਂ ਮਾਣ ਲੈ,
ਇਸ ਜੀਵਣ ਦੇ ਭੇਤ ਨੂੰ ਪਛਾਣ ਲੈ,
ਸੱਚੇ ਨਾਮ ਦਾ ਛਤਰ ਉੱਤੇ ਤਾਣ ਲੈ,
ਸੱਚੇ ਨਾਮ ਨੇ ਹੀ ਆਖਿਰ ਬਚਾਉਣਾਂ ਬੰਦਿਆਂ
Harpal pali

No comments:

Post a Comment