ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, June 4, 2020

ਛਲੇਡਾ - ਸੁਰਿੰਦਰ ਕੌਰ ਸੈਣੀ

ਕਦੇ ਬਣ ਕੇ ਹਵਾ ਦਾ ਬੁੱਲ੍ਹਾ ਕੰਨ ਚ ਕੁੱਝ ਕਹਿ ਜਾਂਦੈਂ,
ਕਦੇ ਬਣ ਕੇ ਕੱਜਲ ਦੀ ਧਾਰ ਅੱਖਾਂ ਵਿੱਚ ਲਹਿ ਜਾਂਦੈਂ,

ਸੁਪਨੇਂ ਚ ਅਾ ਕੇ ਮੇਰੇ ਸੁੱਤੇ ਅਰਮਾਨਾਂ ਨੂੰ ਜਗਾ ਜਾਂਦੈਂ,
ਦਿਲ ਮੇਰੇ ਚ ਤੂੰ ਲਗਾ ਕੇ ਪੱਕੀ ਚੌਂਕੜੀ ਬਹਿ ਜਾਂਦੈਂ,

ਕਦੇ ਪੋਟਾ - ਪੋਟਾ ਮੇਰਾ ਦਰਦਾਂ ਵਿੱਚ ਤੂੰ ਵਿਨ੍ਹ ਜਾਂਦੈਂ,
ਕਦੇ ਸੋਚਾਂ ਮੇਰੀਅਾਂ ਵਿੱਚ ਤੂਫਾਨ ਬਣ ਕੇ ਖਹਿ ਜਾਂਦੈਂ,

ਕਦੇ ਮੇਰੇ ਪਾਗ਼ਲਪਨ ਦੀ ਹਰ ਹਰਕਤ ਤੂੰ ਕਬੂਲ ਜਾਂਦੈਂ,
ਮੇਰੀ ਜ਼ਜਬਾਤੀ ਦੁਨੀਅਾਂ ਵਿੱਚ ਅਾਸ ਬਣ ਢਹਿ ਜਾਂਦੈਂ ,

ਰੱਬ ਬਣ ਮੇਰੀ ਜ਼ਿੰਦਗੀ ਦੀ ਅਰਾਧਣਾ ਤੂੰ ਬਣ ਜਾਂਦੈਂ,
ਕਦੇ ਮੇਰਾ ਮਾਝੀ ਬਣ ਕੇ ਦਰਦ ਸਾਰਾ ਤੂੰ ਸਹਿ ਜਾਂਦੈ ,

ਛਲੇਡਾ ਬਣ ਕੇ ਚੰਨਾ ਜਿੰਦਗੀ ਮੇਰੀ ਨੂੰ ਤੂੰ ਛੱਲ ਜਾਂਦੈਂ, 
ਕਦੇੇ ਸੈਣੀ ਨੂੰ ਭੁਲੇਖੇ ਚ ਪਾ ਕੇ ਦੂਰ ਕਿਤੇ ਰਹਿ ਜਾਂਦੈਂ,

No comments:

Post a Comment