ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, June 23, 2020

ਕਿਸੇ ਦੇ ਰੰਗ ਗੂੜ੍ਹੇ ਵਿੱਚ ਉਹ ਰੰਗੇ ਨਹੀਂ ਲਗਦੇ - ਜਗਜੀਤ ਗੁਰਮ


ਕਿਸੇ ਦੇ ਰੰਗ ਗੂੜ੍ਹੇ ਵਿੱਚ ਉਹ ਰੰਗੇ ਨਹੀਂ ਲਗਦੇ
ਕਿਸੇ ਨੇ ਫੁੱਲ ਵਾਲ਼ਾ ਵਿਚ ਕਦੇ ਟੰਗੇ ਨਹੀਂ ਲਗਦੇ।

ਜ਼ਰੂਰੀ ਯੋਜਨਾਵਾਂ ਹੋਣਗੀਆਂ ਫੇਰ ਵੋਟਾਂ ਲਈ
ਸਮੂਹਿਕ ਕਤਲ ਜੋ ਸਰਕਾਰ ਨੂੰ ਦੰਗੇ ਨਹੀਂ ਲਗਦੇ।

ਜ਼ਰਾ ਕੂ ਪਾਰਖੂ ਅੱਖ ਰੱਖਣੀ ਪੈਂਦੀ ਜ਼ਮਾਨੇ 'ਤੇ
ਨਹੀਂ ਤਾਂ ਅਲਫ਼ ਨੰਗੇ ਲੋਕ ਵੀ ਨੰਗੇ ਨਹੀਂ ਲਗਦੇ।

ਜੋ ਹੋਰਾਂ ਵਾਂਗ ਵਿਚਰਨ ਗੱਲ ਉਹਨਾਂ ਦੀ ਤੁਸੀਂ ਛੱਡੋ
ਤੁਹਾਨੂੰ ਆਪਣੇ ਵਰਗੇ ਵੀ ਹੁਣ ਚੰਗੇ ਨਹੀਂ ਲਗਦੇ।

ਨਵਾਂ ਰੁਜ਼ਗਾਰ ਪੈਂਦਾ ਲੱਭਣਾ ਹਰ ਰੋਜ਼ ਛੋਟਾ ਜਾ 
ਘਰੇ ਬੱਚਿਆਂ ਨੂੰ ਭੁੱਖਾ ਦੇਖ ਇਹ ਪੰਗੇ ਨਹੀਂ ਲਗਦੇ।

ਬੜੀ ਛੇਤੀ ਚੜ੍ਹੇ ਪੌੜੀ ਤਾਂ ਹੀ ਬੈਠੇ ਸਿਖ਼ਰ  ਉੱਤੇ
ਕਿਸੇ ਸੱਪ ਨੇ ਉਨ੍ਹਾਂ ਦੇ ਪੈਰ ਹੱਥ ਡੰਗੇ ਨਹੀਂ ਲਗਦੇ।

ਪਏ ਨੇ ਲਾਟ ਉੱਤੇ ਨੱਚਦੇ ਬੇ ਡਰ ਜ਼ਮਾਨੇ ਤੋਂ
ਕਿਸੇ ਪਾਸੇ ਤੋਂ ਇਹ ਮੈਨੂੰ ਤਾਂ ਹੀ ਪਤੰਗੇ ਨਹੀਂ ਲੱਗਦੇ।

ਕਿਵੇਂ ਕਰਦਾ ਰਹੇ ਤਾਰੀਫ਼ ਉਹ ਸਰਕਾਰ ਦੀ ਹਰਦਮ
'ਗੁਰਮ' ਉਸ ਨੇ ਕਦੇ ਹਾਕਮ ਤੋਂ ਹੱਕ ਮੰਗੇ ਨਹੀਂ ਲਗਦੇ।

ਜਗਜੀਤ ਗੁਰਮ
9915264836

No comments:

Post a Comment