ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, June 23, 2020

ਅਸੀੰ ਤਾਂ ਖ਼ੂਨ ਦੇ ਰਿਸ਼ਤੇ ਸਦਾ ਹੀ ਸਾਂਭ ਕੇ ਰੱਖੇ - ਭਜਨ ਆਦੀ ਸ਼ਾਹਕੋਟ


ਅਸੀੰ ਤਾਂ ਖ਼ੂਨ ਦੇ ਰਿਸ਼ਤੇ, ਸਦਾ ਹੀ ਸਾਂਭ ਕੇ ਰੱਖੇ! 
ਉਨ੍ਹਾਂ ਨੇ ਫੇਰ ਵੀ ਆ ਕੇ, ਅਸਾਡੇ ਪੈਰ ਨੇ ਕੱਟੇ!

ਕੱਚੇ ਨੇ ਧਾਗਿਆਂ ਵਰਗੇ,ਤੂੰ ਰਿਸ਼ਤੇ ਮਾਣ ਨਾ ਕਰਨਾ,
ਇਨਾਂ ਦੇ ਉੱਡ ਗਏ ਤੋਤੇ, ਜਦੋਂ ਭੋਰਾ ਹਵਾ ਚੱਲੇ!

ਮੁਹੱਬਤ ਖੰਭ ਲਾ ਉੱਡੀ, ਵਸੀ ਨਫ਼ਰਤ ਦਿਲਾਂ ਅੰਦਰ, 
ਇਥੇ ਪਾਗਿਲ ਬਣੇ ਲੋਕੀ,ਘਰੀਂ ਮਕਤਲ ਬਣਾ ਚੱਲੇ! 

ਕਿਆਮਤ ਆ ਗਈ ਕਿੱਥੋਂ,ਹੈ ਮਿੱਟੀ ਹੋ ਰਹੀ ਜ਼ਿੰਦਗੀ, 
ਬਚਾਉਣੀ ਜ਼ਿੰਦਗੀ ਔਖੀ ਬੜੀ ਸੰਸਾਰ ਦੇ ਉੱਤੇ!

ਤਿਰੇ ਹੁਣ ਸ਼ਹਿਰ ਦੇ ਲੋਕੀ, ਘਰਾਂ ਵਿਚ ਬੰਦ ਨੇ ਕੈਦੀ,
ਬੂਹੇ ਤੇ ਲਿਖ ਕੇ 'ਜੀ ਆਇਆਂ,ਘਰਾਂ ਨੂੰ ਜਿੰਦਰੇ ਲੱਗੇ!

ਸਦਾ ਬਰਸਾਤ ਵਿਚ ਚੋਵੇ,ਪਈ ਆਦਤ ਮਿਰੇ ਘਰ ਨੂੰ,
ਬੜਾ ਹੀ ਹੋ ਗਿਆ ਆਸ਼ਕ ਸੁਹਣੀ ਬਰਸਾਤ ਦੇ ਉੱਤੇ!

ਕਿਵੇਂ ਗੁਲਸ਼ਨ ਤਿਰਾ 'ਆਦੀ' ਹੈ ਪੀਲਾ ਪੈ ਗਿਆ ਸਾਰਾ, 
ਕਿਵੇਂ ਸਭ ਨੇ ਮਖੌਟੇ ਚਿਹਰਿਆਂ ਤੇ ਚਾੜ੍ਹ ਕੇ ਰੱਖੇ!

########@@@@@@########

No comments:

Post a Comment