ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, June 21, 2020

ਘਾਟ ਰੜਕਦੀ ਰਹਿਣੀ ਬਾਪੂ ਦੀ - ਸ਼ੇਲਿੰਦਰਜੀਤ ਸਿੰਘ ਰਾਜਨ




ਸਾਰੀ ਉਮਰ ਘਾਟ ਰੜਕਦੀ ਰਹਿਣੀ ਬਾਪੂ ਦੀ ।
ਹੋਰ ਕਿਸੇ ਨੇ ਥਾਂ ਕਦੇ ਨਾ ਲੈਣੀ ਬਾਪੂ ਦੀ ।

ਬਾਪ ਸੁੱਖਾਂ ਦੇ ਸਾਗਰ ਵਰਗਾ, ਚੇਤੇ ਆਉਂਦਾ ਏ,
ਠਾਠ ਬਾਠ ਸੀ ਪੂਰੀ, ਕੀ ਸੀ ਕਹਿਣੀ ਬਾਪੂ ਦੀ ।

ਹੱਥੀਂ ਲਾਏ ਬੂਟੇ ਅੱਜ ਘਣਛਾਵੇਂ ਹੋਏ ਨੇ,
ਵਧੀ ਫੁੱਲੀ ਹਰ ਪੱਤੀ, ਹਰ ਟਹਿਣੀ ਬਾਪੂ ਦੀ ।

ਉਂਗਲੀ ਲਾਕੇ ਤੋਰ ਗਿਉਂ ਸੈਂ ਬਾਪੂ ਜਿਸ ਰਸਤੇ,
"ਰਾਜਨ" ਨੇ ਅਪਣਾਈ ਰਹਿਣੀ ਬਹਿਣੀ ਬਾਪੂ ਦੀ ।

                        

                                 -ਸ਼ੇਲਿੰਦਰਜੀਤ ਸਿੰਘ ਰਾਜਨ
                                         (98157-69164)

No comments:

Post a Comment