ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, May 25, 2020

ਬੱਲੇ ਓਏ ਕੋਰੋਨਿਆਂ - ਗੁਰਦੀਪ ਸਿੰਘ ਸੋਹਲ


ਵਾਹ ਵੇ ਕੋਰੋਨਿਆਂ ਬੱਲੇ ਓਏ ਕੋਰੋਨਿਆਂ!!  
ਕਰਤੀ ਸਾਡੀ ਥੱਲੇ ਥੱਲੇ ਓਏ ਕੋਰੋਨਿਆਂ!!     
 ਹੋ ਗਏ ਸਾਰੇ ਕੱਲੇ ਕੱਲੇ ਓਏ ਕੋਰੋਨਿਆਂ!!      
ਰੇਹਾ ਨ ਕੱਖ ਸਾਡੇ ਪੱਲੇ ਓਏ ਕੋਰੋਨਿਆਂ!! 
ਘਰ ਬਹਿ ਕੇ ਹੋਏ ਝੱਲੇ ਓਏ ਕੋਰੋਨਿਆਂ!     
ਕੱਮ ਆਂਓਦੇ ਨੀ ਲੋਕ ਦੱਲੇ ਓਏ ਕੋਰੋਨਿਆਂ!!
ਖਾਈ ਜਾਂਦੇ ਵੱਡੇ ਵੱਡੇ ਖੱਲੇ ਓਏ ਕੇਰੇਨਿਆਂ!!
ਕਰ ਦਿੱਤੇ ਕੱਮ ਕਾਰ ਠੱਲੇ ਓਏ ਕੋਰੋਨਿਆਂ!!
ਖੀਸੇ ਖਾਲੀ ਕਰਤੇ ਗੱਲੇ ਓਏ ਕੋਰੋਨਿਆਂ!!
ਧੱਕੇ ਖਾਂਦੇ ਭੁਖੇ ਘਰ ਚੱਲੇ ਓਏ ਕੋਰੋਨਿਆਂ!!
ਮੰਦਰਾਂ ਚ ਵੱਜਦੇ ਨਾਂ ਟੱਲੇ ਓਏ ਕੋਰੋਨਿਆਂ!!
ਕਰੀ ਚੱਲ ਰੋਜ ਰੋਜ ਹੱਲੇ ਓਏ ਕੋਰੋਨਿਆਂ!!
ਕਦੋਂ ਤੱਕ ਬੈਠੋਂਗੇ ਨਿਠੱਲੇ ਓਏ ਕੋਰੋਨਿਆਂ!! 
ਕਹਿ ਸੋਹਲ ਖਾਣ ਦੇ ਭੱਲੇ ਓਏ ਕੋਰੋਨਿਆਂ!!                                        
ਗੁਰਦੀਪ ਸਿੰਘ ਸੋਹਲ                
ਹਨੂੰਮਾਨਗੜ੍ਹ ਜੰਕਸ਼ਨ (ਰਾਜਸਥਾਨ) 

No comments:

Post a Comment