ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Monday, May 4, 2020

ਨੀਂ ਅੰਮਿਏ ਮੈਂ ਇਸ਼ਕ ਕਮਾਇਆ - ਅਵਨੀਤ ਬਰਾੜ

ਇਹਦੇ ਵਿੱਚ ਮੈਂ ਕਿਉਂ ਸਮਾਇਆ
ਨੀਂ ਅੰਮਿਏ ਮੈਂ ਇਸ਼ਕ ਕਮਾਇਆ,

ਇਸ਼ਕ ਵਿੱਚ ਮੈਂ ਡਿੱਗਦਾ ਫਿਰਦਾ
ਇਸ਼ਕ ਵਿੱਚ ਹੀ ਘਿਰਿਆ ਫਿਰਦਾ ,
ਚਾਰੇ ਪਾਸੇ ਰਾਹ ਕੋਈ ਨਾ
ਚੌਰਸਤੇ ਵਿੱਚ ਹੀ ਖੜਿਆ ਦਿਸਦਾ ,
ਇਹ ਇਸ਼ਕ ਮੇਰੇ ਦਿਲ ਵਿਚ ਆਇਆ
ਦਿਮਾਗ ਨੂੰ ਵੀ ਚਕਰੀਂ ਪਾਇਆ ,
ਇਹਦੇ ਵਿੱਚ ਮੈਂ ਕਿਉਂ ਸਮਾਇਆ
ਨੀਂ ਅੰਮਿਏ ਮੈਂ ਇਸ਼ਕ ਕਮਾਇਆ,

ਦਿਲ ਤਾਂ ਵੱਡਾ ਸ਼ੁਰੂ ਤੋਂ ਖਾਲੀ
ਇਸ਼ਕ ਨੇ ਉਥੇ ਦਸਤਕ ਪਾਇਆ ,
ਰਾਤ ਹਨੇਰੀ ਕਿੰਣ ਮਿੰਣ ਚੱਲੇ
ਗਲਵੱਕੜੀ ਵਿੱਚ ਘੁੱਟ ਕੇ ਲਾਇਆ ,
ਉਹਦਾ ਸਰੂਰ ਸੀ ਚੜ ਦਾ ਸਿਰ ਨੂੰ
ਜਿਵੇਂ ਦਿਲ ਨੇ ਨਵਾਂ ਜਾ ਰਾਹ ਬਨਾਇਆ,
ਇਹਦੇ ਵਿੱਚ ਮੈਂ ਕਿਉਂ ਸਮਾਇਆ
ਨੀਂ ਅੰਮਿਏ ਮੈਂ ਇਸ਼ਕ ਕਮਾਇਆ,

ਟੁੱਟੇ ਦਿਲ ਦਾ ਜੁੜਨਾ ਔਖਾ
ਪਰ ਇਸ਼ਕ ਨੇ ਉਥੇ ਮੱਲਮ ਲਗਾਇਆ,
ਖੇਡ-ਖੇਡ ਕੇ ਹੱਸ ਲੈ ਸੱਜਣ ਨਾਲ
ਹੁਣ ਤੂੰ ਕੇੜਾ ਦਗਾ ਕਮਾਇਆ,
ਜੀਣ ਮਰਣ ਦਾ ਹੋਜੋ ਰਿਸ਼ਤਾ
ਜੇ ਤੂੰ ਸੱਚੇ ਦਿਲ ਤੋਂ ਲਾਇਆ,
ਫਿਰ ਤੂੰ ਕਹਿਣਾ ਉਹ ਕਿਉਂ ਆਇਆ ,
ਇਹਦੇ ਵਿੱਚ ਮੈਂ ਕਿਉਂ ਸਮਾਇਆ
ਨੀਂ ਅੰਮਿਏ ਮੈਂ ਇਸ਼ਕ ਕਮਾਇਆ,

ਇਹ ਮਿੱਟੀ ਵਿੱਚ ਮਿੱਟੀ ਸੀ ਰਹਿੰਦਾ
ਕੋਈ ਜਾਦੂ ਕਰਕੇ ਤੂੰ ਚਮਕਾਇਆ ,
ਕਿਹੜਾ ਰਾਹ ਉਸ ਘਰ ਵਲ ਜਾਵੇ
ਪਿੰਡ ਕੁੰਡਲ ਵਿੱਚ ਜੋ ਬਨਾਇਆ,
ਬਰਾੜ ਲਿਖੇ ਤੇਰੀ ਖੂਬਸੂਰਤੀ
ਜੋ ਤੂੰ ਬੇਕਮਾਲ ਹੁਸਨ ਪਾਇਆ ,
ਇਹਦੇ ਵਿੱਚ ਮੈਂ ਕਿਉਂ ਸਮਾਇਆ
ਨੀਂ ਅੰਮਿਏ ਮੈਂ ਇਸ਼ਕ ਕਮਾਇਆ,
                                  - ਅਵਨੀਤ ਬਰਾੜ
                                  -  ਪਿੰਡ ਕੁੰਡਲ 

No comments:

Post a Comment