ਅੱਲ੍ਹਾ, ਰਾਮ, ਜਿਨਾਂ ਮਰਜ਼ੀ ਜੱਪ ਲਉ, ਉੱਥੇ ਸਭ ਦਾ ਲੇਖਾ ਹੋਣਾ ਏ।
ਲੁੱਟ ਲੁੱਟ ਕੇ ਸੀ ਭਰੇ ਖ਼ਜ਼ਾਨੇ, ਉੱਥੇ ਰਿਸ਼ਵਤ ਵਾਲ਼ਾ ਕੰਮ ਨਹੀਂ ਹੋਣਾ ਏ ।
ਮੋਹ ਮਾਇਆ ਇਹ ਕਲਯੁੱਗ ਦੇ ਰੌਲ਼ੇ, ਉੱਥੇ ਭੈਣ ਭਾਈ ਕੰਮ ਨਾ ਆਉਣਾ ਏ ।
ਦੁੱਖਾਂ ਫਿਕਰਾਂ ਚ ਮਰ ਜਾਣਾ ਲੜਕੇ, ਅਖ਼ੀਰ ਚਾਰ ਮੋਢਿਆਂ ਤੇ ਹੋਣਾ ਏ ।
ਨਰੂੜੀਆ ਹੋਲੀ-ਹੋਲੀ ਸਭ ਤੁਰ ਜਾਣਾ, ਫੇਰ ਚਿੱਟੇ ਕਫ਼ਨ ਵਿੱਚ ਹੋਣਾ ਏ ।
ਉਹ ਜੀਤਿਆ ਤਕੜੀਆਂ ਦੇਹਾਂ ਸਭ ਧੁਖ਼ ਜਾਣਾ, ਜਦ ਜਲ਼ਦੀਆਂ ਲੱਕੜਾਂ ਵਿੱਚ ਤੂੰ ਹੋਣਾ ਏ ।
No comments:
Post a Comment