ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, December 10, 2019

ਸਾਕੀ ਨਹੀਂ ਨੱਚਦੀ ਅੱਜ ਜਾਮ ਨੱਚਦਾ ਏ - ਜਸਵੰਤ ਜਸ


ਸਾਕੀ ਨਹੀਂ ਨੱਚਦੀ ਅੱਜ ਜਾਮ ਨੱਚਦਾ ਏ।
ਜਵਾਨੀ ਕੀ ਨੱਚਣਾ ਜਦ ਸ਼ੈਤਾਨ ਨੱਚਦਾ ਏ।
ਸੁੱਤੇ ਨੇ ਪੲਏ ਅੱਜ ਝਾਂਜਰ ਦੇ ਬੋਰ,
ਮਦਹੋਸ਼ ਅੱਖੋਂ ਪੈਗ਼ਾਮ ਨੱਚਦਾ ਏ।
ਨੱਚਦਾ ਹੈ ਸਿੱਦਕ ਛੰਣਕਾ ਹੱਥਕੜੀਆਂ,
ਝੂਠਾ ਉਸ ਤੇ ਲੱਗਾ ਇਲਜ਼ਾਮ ਨੱਚਦਾ ਏ।
ਜ਼ਿੰਦਗੀ ਦਾ ਹਰ ਪੈਰ ਬੇਤਾਲ ਹੋਇਆ,
ਬੇਤਾਲੀ ਚ ਫਿਰ ਵੀ ਸਲਾਮ ਨੱਚਦਾ ਏ।
ਨੱਚਣਾ ਕੀ ਸੱਜਰੇ ਖੂਨ ਮਹਿਫਲੇ,
ਪਿਆਰ ਕੀ ਨੱਚਣਾ ਜਦ ਕਾਮ ਨੱਚਦਾ ਏ।
ਕਦੀ ਲਿਆਕਤ ਦੀ ਝਾਂਜਰ ਸੀ ਨੱਚਦੀ,
ਅੱਜ ਨੱਚਦਾ ਜੇ ਯਾਰੋ ਤਾਂ ਦਾਮ ਨੱਚਦਾ ਏ।
,,,,,,, ਜਸਵੰਤ,,,ਜਸ,,,,,,

No comments:

Post a Comment