ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, December 3, 2019

ਸ਼ੇਰਾਂ ਦੀ ਖੱਲ ਅੰਦਰ ਬੰਦੇ ਕੁੱਤੇ ਨਿਕਲੇ - ਹਰਦੀਪ ਬਿਰਦੀ

ਸ਼ੇਰਾਂ ਦੀ ਖੱਲ ਅੰਦਰ ਬੰਦੇ ਕੁੱਤੇ ਨਿਕਲੇ
ਸੌਂਹ ਰੱਬ ਦੀ ਉਹ ਕੁੱਤੇ ਤੋਂ ਵੀ ਉੱਤੇ ਨਿਕਲੇ।
ਜਿਹੜੇ ਹੋਕਾ ਦਿੰਦੇ ਰਹਿੰਦੇ ਜਾਗੋ ਜਾਗੋ
ਵਕਤ ਬਗਾਵਤ ਦੇ ਸੀ ਗੂੜੇ ਸੁੱਤੇ ਨਿਕਲੇ।
ਤਖਤਾਂ ਨੂੰ ਪਲਟਾਵਣ ਦਾ ਜੋ ਦਾਵਾ ਕਰਦੇ
ਹਾਕਮ ਦੇ ਸਨ ਪੈਰਾਂ ਦੇ ਉਹ ਜੁੱਤੇ ਨਿਕਲੇ।
ਅਜ਼ਬ ਕਹਾਣੀ ਫੁੱਲਾਂ ਦਾ ਪਥਰੀਲੇ ਹੋਣਾ
ਦੂਜੀ ਗੱਲ ਇਹ ਪਤਝੜ ਦੀ ਨੇ ਰੁੱਤੇ ਨਿਕਲੇ।
ਪੱਥਰ ਹੁੰਦਾ ਜਿਹੜਾ ਸਮਝੇ ਦੂਜੇ ਨੂੰ ਨਾ
ਕਹਿੰਦੇ ਸਨ ਜੋ ਉਹ ਹੀ ਪੱਥਰ ਬੁੱਤੇ ਨਿਕਲੇ।
ਵਾਧਾ ਜੋ ਨੇ ਕਰਦੇ ਸਦਾ ਸਪੁੱਤ ਅਖਾਉਂਦੇ
ਦੇਸ਼ ਮੇਰੇ ਦੇ ਨੇਤਾ ਪੁੱਤ ਕਪੁੱਤੇ ਨਿਕਲੇ।
ਹਰਦੀਪ ਬਿਰਦੀ
9041600900

No comments:

Post a Comment