ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, December 3, 2019

ਮੈਂ ਹੀ ਘੁੱਟ ਸਬਰ ਕਿੳੁਂ ਪੀਵਾਂ,- ਦੀਪ ਲੁਧਿਅਾਣਵੀ


ਮੈਂ ਹੀ ਘੁੱਟ ਸਬਰ ਕਿੳੁਂ ਪੀਵਾਂ,
ਮੈਂ ਹੀ ਵਿੱਚ ਹਿਜ਼ਰ ਕਿੳੁਂ ਜੀਵਾਂ!

ਮੈੰ ਵੀ ਚਾਹੁੰਦੀ ਮੇਰਾ ਕੋੲੀ ਹੋਵੇ,
ਮੋਢੇ ਜਿਸਦੇ ਸਿਰ ਰੱਖ ਰੋਵਾਂ!

ਸੁਪਨੇ ਅੰਬਰੋਂ ਸੱਖਣੇ ਨੀ ਰੱਖਣੇ,
ਲਾ ਕੇ ਖੰਭ ਅੰਬਰਾਂ ਨੂੰ ਛੋਹਾਂ!

ਸੱਜਣਾ ਦੇ ਵਿਹੜੇ ਵਿੱਚ ਜੀਵਾਂ,
ੲਿਹ ਨਿੱਤ ਦਾ ਡਰ ਡਰ ਮਰਨਾਂ!

ਮੇਰੇ ਜੇਰੇ ਅੱਗੇ ਨੀ ਹੁਣ ਖੜ੍ਹਨਾ ,
ਜਿਵੇਂ ਹੋਵੇ ਯਾਰ ਰਾਜੀ ਕਰਨਾਂ!

ਮੈਂ ਤਲੀਅਾਂ ਤੇ ਮਹਿੰਦੀ ਲਾਵਾਂ,
ਮੈਂ ਵੀ ਸ਼ਗਨ ਪਿਅਾਲਾ ਪੀਵਾਂ!

ਕੱਲਿਅਾ ਦਾ ਕੀ ਜਿੳੁਣਾ ਜੱਗ ਤੇ,
ਮੈੰ ਸੱਜਣਾਂ ਦੀ ਬੁੱਕਲ ਜੀਵਾਂ!

ਸੁੰਨੀ ਸੇਜ ਸ਼ਿੰਗਾਂਰੋ ਸੱਖਣੀ,
ਅੈਸੀ ਨਾਰ ਦਾ ਕਾਹਦਾ ਜੀਣਾ!

ਜਜਬਾ ਮੇਰਾ ਚੱਟਾਨੋਂ ੳੁੱਚਾ,
"ਦੀਪ" ਦਾ ਜਜਬਾ ਸੱਚਾ-ਸੁੱਚਾ!

ਮੈਂ ਹੀ ਘੁੱਟ ਸਬਰ ਕਿੳੁਂ ਪੀਵਾਂ,
ਮੈਂ ਹੀ ਵਿੱਚ ਹਿਜਰ ਕਿੳੁਂ ਜੀਵਾਂ! 
 "ਦੀਪ" ਲੁਧਿਅਾਣਵੀ !

No comments:

Post a Comment