ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, December 24, 2019

ਦਸਮਾ ਦੁਆਰ - Binder Jaan E Sahit


          
ਗੱਲ ਜੋ ਕਹਿੰਣੀ ਖਰੀ ਦੋਸਤੋ 
ਨਾ ਕਹਿਣੀ ਰੱਬ ਤੋਂ ਡਰਕੇ 

ਡੋਰਾਂ ਸੁੱਟੀਆਂ ਪ੍ਰਭੂ ਉਤੇ ਮੈਂ 
ਆਪੇ ਆਏ ਨਾ ਮੇਮਣੇ ਚਰਕੇ 

ਤੀਰਥ ਸਾਰੇ ਘੁੱਮ ਕੇ ਹੱਫਿਆ 
ਗੋਡੇ ਟੁੱਟ ਗਏ ਪਰਬਤ ਚੜਕੇ 

ਦਸਮ ਦੁਆਰ ਦੀ ਗੱਪਾਂ ਵਾਲੇ 
ਫੋਲ ਦੇਣੇ ਅੱਜ ਵਰਕੇ 

ਧੂਣੀਆਂ ਤਪੀਆਂ ਗਰਮੀ ਰੁੱਤੇ 
ਨਿੱਤ ਸੁਆਹ ਸਰੀਰ ਤੇ ਮਲ਼ਕੇ

ਖੁਲ੍ਹ ਜਾਵੇ ਦਸਮ ਦੁਆਰ ਮੇਰਾ
ਬੈਠਾ ਰੋਮ ਰੋਮ ਬੰਦ ਕਰਕੇ 

ਉਂਗਲਾ ਦੇ ਪੋਟੇ ਵੀ ਘਸ ਗਏ 
ਮਾਲਾ ਹਰ ਪਲ ਹੱਥ ਚ ਫੜਕੇ 

ਦੋ ਦੁਆਰ ਨੈਣਾ ਦੇ ਬੁੱਝ ਗਏ 
ਭਾਰੀ ਭਾਰੀ ਪੋਥੀਆਂ ਪੜਕੇ 

ਕੰਨ ਵੀ ਬੁੱਜ ਹੋ ਗਏ ਦੋਵੇਂ 
ਚਿਮਟੇ ਛੈਣੇ ਸਪੀਕਰ ਖੜਕੇ

ਨੀਲੀਆ ਹੋਈਆਂ ਦੋਵੇਂ ਨਾਸਾ 
ਪੱਥਰਾਂ ਅੱਗੇ ਰਗੜ ਰਗੜ ਕੇ 

ਗਲੇ ਵਾਲੀਆਂ ਰਗਾਂ ਬੈਠੀਆਂ 
ਪੁੜਪੜੀ ਪਾਠ ਕਰੇ ਉਠ ਤੜਕੇ 

ਜੋ ਰਹਿੰਦੇ ਦੋ ਬਾਕੀ ਦੁਆਰ 
ਓਹ ਵੀ ਬੰਦ ਹੋ ਜਾਣਗੇ ਮਰਕੇ 

ਦਸਮ ਦੁਆਰ ਦਾ ਭੰਬਲ ਭੂਸ਼ਾ 
ਛੱਡ ਦਿੱਤਾ ਮੈਂ ਬਿੰਦਰਾ ਹਰਕੇ

binderjaanesahit.......

No comments:

Post a Comment