ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, December 24, 2019

ਸਿੱਖੀ ਸਿਦਕ - ਜਸਵੀਰ ਸਿੰਘ ਪਮਾਲ

ਪੋਹ ਦੀ ਰੁੱਤੇ ਬੰਦ ਕਮਰਿਆਂ ਅੰਦਰ ਵੀ,
ਅਸੀਂ ਕੰਬਦੇ ਵਿੱਚ ਰਜਾਈਆਂ ਦੇ।
ਸੋਚੋ ਠੰਢੇ ਬੁਰਜ 'ਚ ਬੈਠੇ ਕਿੱਦਾਂ, 
ਦਾਦੀ ਪੋਤੇ ਬਿਨ੍ਹਾਂ ਵਿਛਾਈਆਂ ਦੇ।
ਮੁੜ ਆ ਮੁੜ ਆ,ਝੁਕਜਾ ਸਿੱਖਾ ਮੰਨ ਲੈ, 
ਇਹ ਸਾਕੇ,ਇਹ ਯਾਦਾਂ ਮਨੋਂ ਵਿਸਾਰੀਂ ਨਾ।
ਧੰਨ ਧੰਨ ਸਿੱਖੀ ਸਿਦਕ ਅਮੁੱਲਾ ਡਾਢਾ, 
ਐਵੇਂ ਜਸਵੀਰ ਸਿਆਂ ਕਿਤੇ ਹਾਰੀਂ ਨਾ। 
ਜਸਵੀਰ ਸਿੰਘ ਪਮਾਲ

No comments:

Post a Comment