ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, December 24, 2019

ਵੇਲੜੵਾਂ ਨੂੰ ਪਈ ਫਿਕਰ ਧਰਮ ਦੀ - Binder Jaan E Sahit


ਵੇਲੜੵਾਂ ਨੂੰ ਪਈ ਫਿਕਰ ਧਰਮ ਦੀ 
ਗਰੀਬ ਨੂੰ ਚਿੰਤਾ ਰੋਟੀ ਦੀ 

ਜਿੰਦਗਾਨੀ ਦਾ ਫਿਕਰ ਸਹੇ ਨੂੰ
ਕੁੱਤੇ ਨੂੰ ਪਈ ਬੋਟੀ ਦੀ 

ਪਾਟੇ ਕੱਪੜੇ ਅਮੀਰ ਦਾ ਫੈਸ਼ਨ 
ਗਰੀਬ ਨੂੰ ਫਿਕਰ ਲੰਗੋਟੀ ਦੀ 

ਲੋਕਤੰਤਰ ਵਿਚ ਲੋਕੀ ਝੱਲਦੇ 
ਸੱਟ ਸਰਕਾਰੀ ਸੋਟੀ ਦੀ 

ਇਨਸਾਨੀਅਤ ਭਾਲਦੈਂ ਬਿੰਦਰਾ 
 ਦੁਨੀਆਂ ਨੀਅਤ ਖੋਟੀ ਦੀ 

binderjaanesahit.....

No comments:

Post a Comment