ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, December 3, 2019

ਜੱਗ ਤੋਂ ਕੁੱਝ ਨਾ ਮੰਗਿਆ ਬਸ ਆਦਰ ਚਾਹਵਾਂ - Binder Jaan E Sahit


ਜੱਗ ਤੋਂ ਕੁੱਝ ਨਾ ਮੰਗਿਆ 
ਬਸ ਆਦਰ ਚਾਹਵਾਂ 

ਮਹਿਨਤ ਕਰਕੇ ਕਰਾਂਗੀ 
ਮੈਂ ਠੰਡੀਆਂ ਛਾਵਾਂ

ਮੰਜ਼ਿਲ ਵੱਲ ਨੂੰ ਵੱਧਦਿਆਂ 
ਅੱਜ ਘਿਰੀਆਂ ਰਾਹਵਾਂ

ਸਮਝ ਨਹੀਂ ਕੁਝ ਆ ਰਿਹਾਂ 
ਕਿੱਧਰ ਹੁਣ ਜਾਵਾਂ

ਇਕੱਲੀ ਜਿੰਦੜੀ ਫ਼ਸ ਗਈ 
ਕਿੰਝ ਜਾਨ ਬਚਾਵਾਂ

ਖੋਰੇ ਕਿੱਥੇ ਰਹਿ ਗਈਆਂ 
ਵੀਰਾਂ ਦੀਆਂ ਬਾਹਵਾਂ 

ਹਾੜਾ ਰੱਬ ਦਾ ਵਾਸਤਾ
ਹੁਣ ਤਰਲੇ ਪਾਵਾਂ

ਚਿੜੀ ਰਹੀ ਚਿਲਾਮਦੀ
ਪੱਤ ਲੁੱਟੀ ਲਈ ਕਾਵਾਂ

ਕਿੰਝ ਦੱਸਾਂ ਦੁੱਖ ਫੋਲ ਹੁਣ 
ਸਾਥ ਛੱਡਿਆ ਸਾਹਵਾਂ

ਨਜਰਾਂ ਲੱਗੀਆਂ ਲਾਹਣਤੀ
ਅੱਜ ਮੇਰਿਆਂ ਚਾਵਾਂ

ਖੂਨੀ ਸ਼ੇਰ ਜੱਗ ਬਿੰਦਰਾ
ਨਿੱਤ ਤੜਪਣ ਗਾਵਾਂ

ਡਰ ਡਰ ਜਿੰਦਗੀ ਜਿੰਦੀਆਂ
ਭੈਣਾਂ ਤੇ ਮਾਂਵਾਂ 

Binder jaan e sahit

No comments:

Post a Comment