ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Tuesday, December 3, 2019

ਇਹ ਅਜ਼ਾਦ ਦੇਸ਼ - ਹਾਕਮ ਸਿੰਘ ਮੀਤ ਬੌਂਦਲੀਮੰਡੀ ਗੋਬਿੰਦਗੜ੍ਹ



ਇੱਥੇ ਨਿੱਤ ਧੀਆਂ ਭੈਣਾਂ ਨਾਲ ਬਲਾਤਕਾਰ ਹੁੰਂਦੇ ਨੇ ,,
ਮੇਰਾ ਦੇਸ਼ ਤਾਂ ਭਾਰਤ ਇੱਕ ਹੈਵਾਨ ਜਿਹਾ ਹੋ ਗਿਆ ।।

ਭੈਣ ਭਾਈ ਦਾ ਪਵਿੱਤਰ ਰਿਸ਼ਤਾ ਕਲੰਕਿਤ ਹੋ ਗਿਆ,,
ਸਵਾਸ ਤੇ ਪਤਾ ਚੱਲਦਾ ਕੋਟ ਵਿੱਚ ਵਿਆਹ ਹੋ ਗਿਆ।।

ਮਾਂ ਪਿਓ ਦਾ ਕਤਲ ਲਾਡਾਂ ਨਾਲ ਪਾਲੇ ਪੁੱਤ ਹੱਥੋਂ ਹੋਵੇ ,,
ਭੁੱਲ ਗਏ ਰਿਸ਼ਤਾ ਕਿਹੋ ਜਿਹਾ ਸਾਡਾ ਸਮਾਜ ਹੋ ਗਿਆ।।

ਅਜ਼ਾਦ ਭਾਰਤ ਵਿੱਚ ਕਿੱਥੇ ਧੀਆਂ ਭੈਣਾਂ ਦੀ ਸੁਰੱਖਿਅਤ,,
ਮੇਰੇ ਦੇਸ਼ ਦਾ ਹਰ ਗੱਭਰੂ ਤਾਂ ਨਸ਼ੇ ਦਾ ਆਦੀ ਹੋ ਗਿਆ ।।

ਚੁੰਨੀ ਮੋਢਿਆਂ ਤੇ ਆ ਗਈ, ਕੰਨੀ ਕਾਂਟੇ ਪਾਈਂ ਫਿਰਦੇ ਨੇ,,
ਪੰਜਾਬੀ ਸੱਭਿਆਚਾਰ ਦੇਖੋਂ, ਕਿਵੇਂ ਲੀਰੋ-ਲੀਰ ਹੋ ਗਿਆ ।।

ਜਿਹਨੇ ਗਲ ਵਿੱਚ ਮਾਲਾ ਪਾਈ , ਉਹਨੂੰ ਤਾਂ ਰੱਬ ਮੰਨਦੇ ,,
ਬਾਬੇ ਅੱਗੇ ਨੱਕ ਰਗੜਦੇ, ਪੰਜਾਬੀ ਹੋਣ ਦਾ ਮਾਣ ਹੋ ਗਿਆ।।

ਚੜ੍ਹਦੇ ਸੂਰਜ਼ ਰੇਪ ਬਲਾਤਕਾਰ ਦੀਆਂ ਆਉਂਦੀਆਂ ਖਬਰਾਂ,,
ਸਰਕਾਰ ਦੇ ਕੰਨੀ ਜੂੰ ਨਹੀਂ ਸਰਕੀ,ਇਹ ਰਿਵਾਜ਼ ਹੋ ਗਿਆ ।।

ਪਤਾ ਨਹੀਂ ਕਿੰਨੀਆਂ ਕੁ ਧੀਆਂ ਭੈਣਾਂ ਨੂੰ ਬਲੀ ਚੜਨਾ ਪੈਣਾ ,,
ਹੁਣ ਤਾਂ ਧੀਆਂ ਭੈਣਾਂ ਦੇ ਹੱਕ 'ਚ ਬੋਲਣਾ ਇੱਕ ਪਾਪ ਹੋ ਗਿਆ ।।

ਹੁਣ ਸੂਰਜ ਵੀ ਲਾਲੀ ਦੇਣ ਤੋਂ ਡਰਦਾ, ਦਿਨ ਹੀ ਰਾਤ ਲੱਗਦਾ,,
ਇੱਥੇ ਇਨਸਾਫ਼ ਨਹੀਂ ਮਿਲਿਆ, ਪ੍ਰਸ਼ਾਸਨ ਜਿਉਂਦਾ ਮੋ ਗਿਆ ।।

ਘਰ ਦੀ ਸ਼ਾਨ ਨੂੰ ਭੈੜੀ ਮੌਤ ਨਾਲੋਂ ਕੁੱਖਾਂ ਵਿੱਚ ਹੀ ਦਫਨਾ ਦਿਓ ,,
ਹਾਕਮ ਮੀਤ ਦੀ ਕ਼ਲਮ ਕਹਿੰਦੀ, ਇਹ ਤਾਂ ਸ਼ਰਾਪ ਹੋ ਗਿਆ ।।

ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ

No comments:

Post a Comment