ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, November 30, 2019

ਜਦੋਂ ਦਿਲ ਪਿਆਰ ਤੋਂ ਸੱਖਣੇ ਸਦਾ ਬੰਜ਼ਰ ਨੇ ਹੋ ਜਾਂਦੇ - ਭਜਨ ਆਦੀ ਸ਼ਾਹਕੋਟ



ਜਦੋਂ ਦਿਲ ਪਿਆਰ ਤੋਂ ਸੱਖਣੇ ਸਦਾ ਬੰਜ਼ਰ ਨੇ ਹੋ ਜਾਂਦੇ!
ਇਹੇ ਸ਼ੀਸ਼ੇ ਜਹੇ ਨਾਜ਼ੁਕ ਕਿਵੇਂ ਪੱਥਰ ਨੇ ਹੋ ਜਾਂਦੇ!

ਮਹਾਂਭਾਰਤ ਰਹੇ ਛਿੜਿਆ, ਸਦਾ ਅਪਣੇ ਲਹੂ ਅੰਦਰ,
ਮਨੀੰ ਨਫ਼ਰਤ ਭਰੀ ਜਿੱਥੇ, ਖ਼ੂੰਨੀਂ ਮੰਜ਼ਰ ਨੇ ਹੋ ਜਾਂਦੇ!

ਮੁਹੱਬਤ ਨਾਲ਼ ਜੇ ਭਰੀਆਂ,ਸਭੇ ਮਜ਼ਬੀ ਕਿਤਾਬਾਂ ਨੇ,
ਕਿਵੇਂ ਅੱਖਰ ਇਨ੍ਹਾਂ ਦੇ ਹੀ, ਤਿੱਖੇ ਨਸ਼ਤਰ ਨੇ ਹੋ ਜਾਂਦੇ!

ਰਹੀਂ ਬਚ ਕੇ ਦਿਲਾ ਏਥੇ ਇਹੇ ਗ਼ੈਰਾਂ ਦੀ ਮਹਿਫ਼ਲ ਹੈ,
ਇਥੇ ਮਹਿਬੂਬ ਵੀ ਸੁੰਦਰ, ਨਿਰੇ ਅਜਗਰ ਨੇ ਹੋ ਜਾਂਦੇ!

ਇਨ੍ਹਾਂ ਨੂੰ ਪੈ ਗਈ ਆਦਿਤ ਸਦਾ ਪਿੰਜਰੇ ਦੇ ਸੁੱਖਾਂ ਦੀ,
ਇਹੇ ਖਾ ਚੂਰੀਆਂ ਫਿਰ ਵੀ, ਕਿਵੇਂ ਪਿੰਜਰ ਨੇ ਹੋ ਜਾਂਦੇ! 

ਉ਼ਨ੍ਹਾਂ ਨੇ ਜਦ ਸੁਣਾਈ ਪਿਆਰ ਦੀ ਸੀ ਦੁੱਖ ਭਰੀ ਗਾਥਾ,
ਪਲਾਂ ਵਿਚ ਨੈਣ ਜਦ ਲਛਕੇ ਕਿਵੇਂ ਸਾਗਰ ਨੇ ਹੋ ਜਾਂਦੇ!

ਮੁਹੱਬਤ ਬਿਨ ਜੋ ਦਿਲ 'ਆਦੀ' ਸਦਾ ਜੀੰਦੇ ਬਣੇਂ ਲੋਥਾਂ,
ਜੋ ਮਹਿਰਮ ਫੁੱਲ ਵਰਗੇ ਸੀ ਕਿਵੇਂ ਪੱਥਰ ਨੇ ਹੋ ਜਾਂਦੇ!

No comments:

Post a Comment