ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, November 30, 2019

ਬੜੇ ਤੱਤੇ ਸੁਬਾਹ ਦੇ ਨੇ ਮਿਰੇ ਦਿਲਦਾਰ ਨੇ ਘਰਦੇ - ਭਜਨ ਆਦੀ ਸ਼ਾਹਕੋਟ


ਬੜੇ ਤੱਤੇ ਸੁਬਾਹ ਦੇ ਨੇ, ਮਿਰੇ ਦਿਲਦਾਰ ਨੇ ਘਰਦੇ!
ਸਦਾ ਨਿੱਕੀ ਜਹੀ ਗੱਲੋਂ, ਉਹੋ ਤਕਰਾਰ ਨੇ ਕਰਦੇ!

ਜਦੋਂ ਆਂਦੇ ਨੇ ਛਿੱਟ ਪੀ ਕੇ, ਉਹ ਮਾਰੋ ਮਾਰ ਨੇ ਕਰਦੇ! 
ਸਤਾਂਦੇ ਉਹ ਸਦਾ ਸਾਨੂੰ,ਤੇ ਰੱਜ ਕੇ ਪਿਆਰ ਨੇ ਕਰਦੇ!

ਹਵਾ ਨੂੰ ਜੋ ਸਦਾ ਕਹਿੰਦੇ, ਅਸਾਂ ਨੇ ਕੈਦ ਹੈ ਕਰਨਾ,
ਹਵਾ ਦੇ ਟੋਟੇ ਨੇ ਕਰਨੇ, ਤਿੱਖੇ ਉਹ ਵਾਰ ਨੇ ਕਰਦੇ!

ਜੋ ਕਹਿੰਦੈ ਸੀ ਅਸੀਂ ਫੜਨੀ, ਰਵੀ ਦੀ ਰੌਸ਼ਨੀ ਤੱਤੀ, 
ਜਲਾਏ ਹੱਥ ਉਨ੍ਹਾਂ ਅਪਣੇ,ਤਲ਼ੀ ਅੰਗਿਅਾਰ ਨੇ ਧਰਦੇ!

ਮਿਰੇ ਸਾਂਵੇਂ ਜਦੋਂ ਆਏ, ਉਹ ਬੈਠੇ ਝੱਗ ਦੇ ਵਾਂਗੂ,
ਸਭਾ ਦੇ ਵਿੱਚ ਜੋ ਆਏ, ਸੀ ਮਾਰੋ ਮਾਰ ਨੇ ਕਰਦੇ! 

ਲਹੂ ਦੇ ਪੈ ਕਿਥੋਂ ਛਿੱਟੇ, ਉਨ੍ਹਾਂ ਦੇ ਪਾਕ ਦਾਮਨ ਤੇ,
ਚਲੋ ਜਾ ਕੇ ਪਤਾ ਕਰੀਏ ਜੋ ਖ਼ੂਨੀੰ ਵਾਰ ਨੇ ਕਰਦੇ!

ਤੁਸੀਂ 'ਆਦੀ' ਦਿਲਾਂ ਵਿੱਚੋਂ ਬਝਾਣੀ ਅੱਗ ਨਫ਼ਰਤ ਦੀ, 
ਪਵਾ ਕੇ ਮੀਂਹ ਮੁਹੱਬਤ ਦਾ ਸਦਾ ਉਪਕਾਰ ਨੇ ਕਰਦੇ!

No comments:

Post a Comment