ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, November 30, 2019

ਤੇਰਾ ਦਿੱਤਾ ਫੁੱਲ ਸੀਨੇ ਦਾ ਪਿੰਜਰ ਹੋ ਗਿਆ - ਹਾਕਮ ਸਿੰਘ ਮੀਤ ਬੌਂਦਲੀ ਮੰਡੀ ਗੋਬਿੰਦਗੜ੍ਹ

ਤੇਰਾ ਦਿੱਤਾ ਫੁੱਲ ਸੀਨੇ ਦਾ ਪਿੰਜਰ ਹੋ ਗਿਆ,,
ਅਸੀਂ ਕਦੇ ਸੋਚਿਆ ਨਹੀਂ ਸੀ ਉਹ ਹੋ ਗਿਆ ।।

ਫੁੱਲ ਤੋਂ ਮੈਂ ਅੱਗ ਦਾ ਭਾਂਬੜ ਜਿਹਾ ਬਣ ਗਿਆ,,
ਮੇਰੇ ਚੋਂ ਨਿੱਕਲਣ ਲਾਂਟਾ ਤੈਨੂੰ ਦੇਖ ਨੀਰ ਹੋ ਗਿਆ ।।

ਜਿਸ ਨੂੰ ਰੋਕਣ ਵਾਸਤੇ ਮੈ ਜਿਸਮ ਤੇ ਫੱਟ ਖਾਂਦੇ,,
ਉਹ ਵੀ ਅਖੀਰ ਵਿੱਚ ਬਸ ਫਿਰ ਮਿੱਟੀ ਹੋ ਗਿਆ ।।

ਹੁਣ ਇਹ ਜਿੰਦਗੀ ਇਕ ਉਹ ਜਿੰਦਗੀ ਨਾ ਰਹੀ ,, ,,
ਬਸ ਮੇਰੇ ਲਈ ਤਾਂ ਸਭ ਕੁੱਝ ਬਰਾਬਰ ਹੋ ਗਿਆ ।।

ਜਦੋਂ ਸੀ ਜਿਸਮ ਦੀ ਲਾਂਟ ਦਾ ਚਾਨਣ ਹੋਇਆ ,,
ਫੱਟ ਖਾਂਦੇ ਜਿਸਮ ਤੇ ਤੇਰੇ ਲਈ ਅੰਬਰ ਹੋ ਗਿਆ ।।

ਨਾ ਕੋਈ ਮੱਥੇ ਤੇ ਨਾ ਜਿਸਮ ਤੇ ਫੱਟ ਦਾ ਨਿਸ਼ਾਨ ਸੀ ,
"ਹਾਕਮ ਮੀਤ"ਕਿਸ ਤਰ੍ਹਾਂ ਤੇਰਾ ਜਿਸਮ ਹੋ ਗਿਆ ।।

ਹਾਕਮ ਸਿੰਘ ਮੀਤ ਬੌਂਦਲੀ 
" ਮੰਡੀ ਗੋਬਿੰਦਗੜ੍ਹ " ।

No comments:

Post a Comment