ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, November 30, 2019

ਮਾਸੂਮ ਚਿਹਰਿਆਂ ਦੇ ਬਗਲਾਂ ਚ ਖੰਜਰ ਵੇਖਿਆ - ਰਾਜਿੰਦਰ ਸ਼ਰਮਾਂ ਅੰਮ੍ਰਿਤਸਰ


ਮਾਸੂਮ ਚਿਹਰਿਆਂ ਦੇ, ਬਗਲਾਂ 'ਚ ਖੰਜਰ ਵੇਖਿਆ।
ਹੈਰਾਨ ਪਰੇਸ਼ਾਨ ਹਾਂ, ਜਦ ਇਹ ਮੰਜਰ ਵੇਖਿਆ ।

ਲਹਿ ਲਹਾਉਂਦੀਆਂ ਸਨ, ਫਸਲਾਂ ਜਿੱਥੇ ਕਦੀ, 
ਧਰਤੀ ਦਾ ਉਹੀ ਟੁੱਕੜਾ, ਅੱਜ ਬੰਜਰ ਵੇਖਿਆ।

ਜਿਸ ਨੂੰ ਨਹੀਂ ਸੀ ਸ਼ੰਕਾ, ਆਪਣੀ ਹੋਂਦ ਤੇ,
ਪਾਣੀ ਨੂੰ ਇੰਝ ਤਰਸਦਾ, ਮੈਂ ਸਮੰਦਰ ਵੇਖਿਆ।

ਲੈ ਕੇ ਧਰਮਾਂ ਦੀ ਆੜ ਜੋ,ਵੰਡਦੈ ਲੋਕਾਂ ਨੂੰ, 
ਗਿਰਜਾ,ਮਸਜਿਦ, ਗੁਰਦਵਾਰਾ ਤੇ ਮੰਦਰ ਵੇਖਿਆ।

ਦੰਗੇ ਫ਼ਸਾਦ ਕਰਾ ਕੇ, ਜਿਸ ਮਰਵਾਇਆ ਲੋਕਾਂ ਨੂੰ, 
ਕੋਨੇ ਵਿੱਚ ਖਲੋ ਕੇ, ਹੱਸਦਾ ਪਤੰਦਰ ਵੇਖਿਆ।

ਘਾਣ ਹੁੰਦਾ ਵੇਖ, ਏਥੇ ਮਨੁੱਖਤਾ ਦਾ,
ਭੁੱਬਾਂ ਮਾਰ ਰੋ ਰਿਹਾ, ਕਲੰਦਰ "ਸ਼ਰਮਾਂ" ਵੇਖਿਆ।

ਰਾਜਿੰਦਰ ਸ਼ਰਮਾਂ ਅੰਮ੍ਰਿਤਸਰ ।

No comments:

Post a Comment