ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Saturday, November 30, 2019

ਸੱਚ ਸੂਲੀ ਟੰਗਿਆ ਰਹਿੰਦਾ ਏ - ਨਵਗੀਤ ਕੌਰ

ਸੂਲੀ ਟੰਗਿਆ ਰਹਿੰਦਾ ਏ। 
ਤੇ ਕੂੜ ਤਖਤ ਤੇ ਬਹਿੰਦਾ ਏ।
ਉਹਨੂੰ ਬੱਕਰੇ ਵਾਂਗੂ ਕੋੰਹਦੇਂ ਨੇ,
ਜੋ ਸੱਚ ਦਾ ਫੜਦੇ ਹੱਥ ਕੁੜੇ

ਕੌਣ ਝੂਠ ਨੂੰ ਪਾਵੇ ਨੱਥ ਕੁੜੇ।
ਸਭ ਆਲਮ ਏ ਬੇਵੱਸ ਕੁੜੇ
ਤੂੰ ਕਿਥੇ ਲੱਭਸੀ ਸੱਚ ਕੁੜੇ
ਦੜ ਵੱਟ ਦਿਹਾੜੇ ਕੱਟ ਕੁੜੇ...... 

ਇਥੇ ਸੱਚ ਦੇ ਮੰਦਰ ਢਹਿੰਦੇ ਨੇ। 
ਨਿੱਤ ਚੀਰ ਦ੍ਰੋਪਦੀ ਲਹਿੰਦੇ ਨੇ।
ਕਦੇ ਕੁੱਖ ਚ ਮਾਰਨ ਧੀਆਂ ਨੂੰ, 
ਕੌਣ ਸਾਂਭੇ ਕੁੱਖ ਦੀ ਪੱਤ ਕੁੜੇ। 
ਦੜ ਵੱਟ ਦਿਹਾੜੇ ਕੱਟ ਕੁੜੇ..... 

ਕਦ ਸੱਚ ਦਾ ਸੂਰਜ ਨਿਕਲੇਗਾ। 
ਜੋ ਝੂਠ ਹਨ੍ਹੇਰਾ ਨਿਗਲੇਗਾ। 
ਕਦੋ ਸੱਚ ਬੈਠੇਗਾ ਤਖ਼ਤਾਂ ਤੇ, 
ਕਦ ਪੈਣੀ ਝੂਠ ਨੂੰ ਨੱਥ ਕੁੜੇ। 
ਦੜ ਵੱਟ ਦਿਹਾੜੇ ਕੱਟ ਕੁੜੇ...

ਨਵਗੀਤ ਕੌਰ

No comments:

Post a Comment