ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Wednesday, November 27, 2019

ਕੱਖਾਂ ਦੇ ਬੇੜੇ ਬਹਿ ਕੇ ਬੰਨੇ ਲਗਣ ਦੀ ਅਾਸ ਨਾ ਕਰੀਂ - Surinder Kaur Saini

ਕੱਖਾਂ ਦੇ ਬੇੜੇ ਬਹਿ ਕੇ ਬੰਨੇ ਲਗਣ ਦੀ ਅਾਸ ਨਾ ਕਰੀਂ,
ਝੂੱਠ ਪੱਲੇ ਬੰਨ੍ਹ ਕੇ ਰੱਬ ਨੂੰ ਮਿਲਣ ਦੀ ਅਾਸ ਨਾ ਕਰੀਂ,

ਮਿੱਟੀ ਦੀ ਢੇਰੀ ਨੇ ੲਿਕ ਦਿਨ ਮਿੱਟੀ ਵਿਚ ਦੱਬ ਜਾਣਾ,
ੳੁਚ-ਨੀਚ, ਜਾਤ-ਪਾਤ ਤੇ ਰੰਗ-ਰੂਪ ਨੂੰ ਖਾਸ ਨਾ ਕਰੀਂ,

ਸਿਅਾਸਤ ਚ ਚੋਰ ਕੁੱਤੀ ਰਲ ਕੇ ਦੇਸ਼ ਨੂੰ ਲੁੱਟੀ ਜਾ ਰਹੇ,
ਹੱਕ ਦੂਜਿਅਾਂ ਦਾ ਮਾਰ ਕੇ ਭਲੇ ਦੀ ਅਰਦਾਸ ਨਾ ਕਰੀਂ,

ਲਾਡ ਪਿਅਾਰ ਤੇ ਚਾਵਾਂ ਨਾਲ ਮਾਂਪੇ ਪਾਲਣ ਪੁੱਤਰਾਂ ਨੂੰ,
ਨਸ਼ਿਅਾਂ ਦੇ ਹੜ ਵਿਚ ਡੁੱਬ ਕੇ ਜਿੰਦਗੀ ਨਾਸ਼ ਨਾ ਕਰੀਂ,

ਹਰ ੲਿਕ ਫੱਟ ਦੇ ਲੲੀ ਹੁੰਦੀ ੲੇ ਮਰਹਮ ਵਕਤ ਦੇ ਕੋਲ,
ਹਿਮੰਤਾਂ ਦੀ ਪੌੜੀ ਚੜ੍ਹ ਜਾ , ਮਨ ਨੂੰ ੳੁਦਾਸ ਨਾ ਕਰੀਂ,

ਅਾਪਣਾ ਦੁੱਖ ਭੁੱਲ ਕੇ , ਦੂਜਿਅਾਂ ਲੲੀ ਫ਼ਰਿਅਾਦ ਕਰੀਂ,
ਸੈਣੀ ਜਿੰਦਗੀ ਖੂਬਸੂਰਤ , ਪੀੜਾਂ ਦਾ ਕਿਅਾਸ ਨਾ ਕਰੀਂ,

No comments:

Post a Comment