ਮਾਂਏ ਨੀ ਮਾਂੲੇ ਗੱਲ ਸੁਣ ਮਾੲੇ
ਮੈਂ ਜੂਨ ਕੁੜੀ ਦੀ ਅਾਈ
ਤੂੰ ਵੀ ਅੌਰਤ ਮੈ ਵੀ ਅੌਰਤ
ਮੈਂ ਤੇਰੀ ਪਰਛਾਈ
ਚਾਵਾਂ ਦੇ ਨਾਲ ਮੈ ਅਾਈ ਸੀ
ਪਰ ਅਾ ਕੇ ਪਛਤਾਈ
ਦੱਸ ਕਸੂਰ ਕੀ ਅੰਮੜੀਏ ਮੇਰਾ
ਤੂੰ ਵੀ ਮਾਂ ਦੀ ਜਾਈ
ਨਾ ਤੂੰ ਮੇਰੇ ਦਿਲ ਦੀ ਸਮਝੀ
ਨਾਂ ਮੈਂ ਗਲ ਨਾਲ ਲਾਈ
ਰੱਬ ਨੇ ਮਾਂਏਂ ਜੁਲਮ ਕਮਾਇਆ
ਮੈਂ ਤੇਰੇ ਪਰਨੇ ਪਾਈ
ਮੈਨੁੰ ਨਿਤ ਮਰਜਾਣੀ ਕਹਿੰੰਦੀ
ਪੁਤ ਦੀ ਸੋਂਹ ਨਾਂ ਖਾਈ
ਵੀਰ ਦੇ ਹਿਸੇ ਮੱਖਣੀਆਂ ਮੇਵੇ
ਮੈਂ ਨਿਤ ਬਾਸੀ ਖਾਈ
ਕੰਮ ਕਰਾਂ ਨਾਲੇ ਗਾਲਾਂ ਖਾਵਾਂ
ਸੁਧ ਬੁਧ ਫਿਰਾਂ ਭੁਲਾਈ
ਘੂਰ ਘੂਰ ਮੈਨੁੰ ਲੋਕੀ ਤੱਕਦੇ
ਲੱਗਦਾ ਜੱਗ ਕਸਾਈ
ਦਰਦ ਮੇਰੇ ਨੂੰ ਜਾਣ ਨੀ ਮਾਂਏ
ਤੂੰ ਖੁਦ ਪੀੜ ਹੰਡਾਈ
ਮਾਂ ਮੇਰੀ ਬਸ ਝੋਲੀ ਪਾ ਦੇ
ਸ਼ਬਦ ਪਿਆਰ ਦੇ ਢਾਈ
ਅੌਰਤ ਨਾਲ ਜਹਾਨ ਬਿੰਦਰਾ
ਫਿਰ ਕਿਉ ਜੱਗ ਹਰਜਾਈ
ਬਿੰਦਰ ਜਾਨ ਏ ਸਾਹਿਤ
No comments:
Post a Comment