ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Thursday, November 7, 2019

ਅਸੀਂ ਚੱਕੇ ਹਥਿਆਰ ਦੱਸੋ ਕੀ ਖੱਟਿਆ - ਇੰਦਰਜੀਤ ਸਿੰਘ ਜੋਧਪੁਰੀ

ਅਸੀਂ ਚੱਕੇ ਹਥਿਆਰ ਦੱਸੋ ਕੀ ਖੱਟਿਆ
ਆਗੂ ਨਿੱਕਲੇ ਗੱਦਾਰ ਦੱਸੋ ਕੀ ਖੱਟਿਆ।
ਬੇਦੋਸ਼ੇ ਕਈ ਮਾਵਾਂ ਦੇ ਸੀ ਪੁੱਤ ਮਰ ਗਏ।
ਜਿੰਨ੍ਹਾਂ ਘੋੜੀ ਚੜ੍ਹਣਾ ਸੀ ਅਰਥੀ ਤੇ ਚੜ੍ਹ ਗਏ।
ਕੌਣ ਸਾਂਭੇ ਪਰਿਵਾਰ ਦੱਸੋ ਕੀ ਖੱਟਿਆ।
ਅਸੀਂ ਚੱਕੇ ਹਥਿਆਰ ਦੱਸੋ ਕੀ ਖੱਟਿਆ ।
ਗੋਲੀ ਸਰਕਾਰੀ ਦੋਸ਼ੇ ਨਾਂ ਬੇਦੋਸ਼ੇ ਦੇਖਦੀ।
ਸਾਹਮਣੇ ਜੋ ਆਵੇ, ਜਾਵੇ ਹਿੱਕਾਂ ਸ਼ੇਕਦੀ।
ਕੌਮ ਹੋ ਗਈ ਤਾਰ-ਤਾਰ, ਦੱਸੋ ਕੀ ਖੱਟਿਆ।
ਅਸੀਂ ਚੱਕੇ ਹਥਿਆਰ ਦੱਸੋ ਕੀ ਖੱਟਿਆ ।
ਸਾਨੂੰ ਭੜਕਾ ਕੇ ਕਈ ਜਾ ਕੇ ਵਿਦੇਸ਼ੀਂ ਬੈਠ ਗਏ।
ਸਾਡੇ ਸਿਵਿਆਂ ਦੀ ਅੱਗ ਤੇ ਰੋਟੀਆਂ ਨੂੰ ਛੇਕ ਗਏ।
ਪਿੱਠ ਖੋਭ ਗਏ ਕਟਾਰ ਦੱਸੋ ਕੀ ਖੱਟਿਆ।
ਅਸੀਂ ਚੱਕੇ ਹਥਿਆਰ ਦੱਸੋ ਕੀ ਖੱਟਿਆ ।
ਜੋਧਪੁਰੀ ਆਖੇ ਬੱਚਿਆਂ ਨੂੰ,
ਪੜਾਵੋ ਤੇ ਲਿਖਾਵੋ ਉਏ ।
ਦੇਸ਼ਾਂ ਤੇ ਵਿਦੇਸ਼ਾਂ ਵਿੱਚ,
ਉੱਚੇ ਅਹੁਦਿਆਂ ਪਹੁੰਚਾਵੋ ਉਏ।
ਗੋਡੇ ਟੇਕੂ ਸਰਕਾਰ ਜਾਊ ਮੁੱਲ ਵੱਟਿਆ।
ਅਸੀਂ ਚੱਕੇ ਹਥਿਆਰ ਦੱਸੋ ਕੀ ਖੱਟਿਆ ।
ਆਗੂ ਨਿੱਕਲੇ ਗੱਦਾਰ ਦੱਸੋ ਕੀ ਖੱਟਿਆ।
ਅਸੀਂ ਚੱਕੇ ਹਥਿਆਰ ਦੱਸੋ ਕੀ ਖੱਟਿਆ ।
ਇੰਦਰਜੀਤ ਸਿੰਘ ਜੋਧਪੁਰੀ

No comments:

Post a Comment