ਬਸਤੀ ਤਿਰੀ 'ਚ ਏਦਾਂ ਪਲ ਪਲ ਬਵਾਲ ਹੋਵੇ!
ਮਜ਼ਲੂਮ ਨਿਰਧਨਾਂ ਦਾ ਜੀਣਾ ਮੁਹਾਲ ਹੋਵੇ!
ਸੜਕਾਂ ਤੇ ਸੁੱਤੇ ਲੋਕੀ ਭੁੱਖੇ ਨੇ ਪੇਟ ਖ਼ਾਲੀ,
ਰੋਟੀ ਦਾ ਹਰ ਜ਼ੁਬਾਂ ਤੇ ਇੱਕੋ ਸਵਾਲ ਹੋਵੇ!
ਤੇਰੇ ਦਰਾਂ ਤੇ ਆ ਨਾ ਜੀਵਨ ਦੀ ਭੀਖ਼ ਮੰਗਣੀ,
ਮੇਰਾ ਤਾਂ ਸੀਸ ਭਾਵੇਂ ਨਿਤ ਹੀ ਹਲਾਲ ਹੋਵੇ!
ਕੱਚੇ ਘਰਾਂ ਤੋਂ ਭਾਵੇਂ ਹੋਏ ਮਕਾਨ ਪੱਕੇ,
ਕੋਮਲ ਦਿਲਾਂ ਦਾ ਫਿਰ ਵੀ ਜੀਣਾ ਬੇਹਾਲ ਹੋਵੇ!
ਹੱਥੀੰ ਮਿਸ਼ਾਲਾਂ ਲੈ ਕੇ ਤੁਰੇ ਹੱਕ ਖੋਹਣ ਨੂੰ ਲੋਕੀ ,
ਰੋਹ ਦਾ ਸੈਲਾਬ ਰੋਕੇ ਕਿਸਦੀ ਮਜ਼ਾਲ ਹੋਵੇ!
ਨਫ਼ਰਤ ਨੂੰ ਛੱਡ ਜਿਸਨੇ ਉਲਫ਼ਤ ਮਨੀੰ ਵਸਾਈ,
ਦਿਨ ਰਾਤ ਆਦਮੀ ਉਹ ਮਾਲੋ ਹੀ ਮਾਲ ਹੋਵੇ!
'ਆਦੀ' ਜਦੋਂ ਸੀ ਵੇਖੇ ਮਰਦੇ ਗ਼ਰੀਬ ਭੁੱਖੇ,
ਬਕਰੇ ਦੇ ਵਾਂਗ ਉਸਦਾ ਦਿਲ ਵੀ ਹਲਾਲ ਹੋਵੇ!
########@@@@@@########
No comments:
Post a Comment