ਕਦੀ ਗਲ ਨਾਲ ਘੁੱਟ ਕੇ ਲਾ ਲੈਂਦਾ,
ਕਦੀ ਸਾਰ ਨਹੀਂ ਲੈਂਦਾ ਮੇਰੀ।
ਮੇਰਾ ਡਾਹਢਾ ਬੇਪਰਵਾਹ ਮਾਲਕ,
ਪਿਆ ਤੜਪ ਵੇਖਦਾ ਮੇਰੀ।
ਮੈਂ ਹੱਥ ਉਹਦੇ,ਮੈਂ ਵੱਸ ਉਹਦੇ,
ਕੱਠਪੁਤਲੀ ਮੈਂ ਬੇਜਾਨ ਜਿਹੀ।
ਕਦੀ ਰੋਕ ਲਵੇ,ਕਦੀ ਤੋਰ ਲਵੇ,
ਉਹਦੇ ਹੁਕਮ ਤੇ ਤੁਰਦੀ ਤੋਰ ਮੇਰੀ।
ਕਦੀ ਨੈਣ ਕਟੋਰੇ ਭਰ ਬੈਠਾਂ।
ਕਦੀ ਘੁੰਗਰੂ ਪੈਰੀਂ ਬੰਨ ਬੈਠਾਂ।
ਕਦੀ ਸਿਜਦੇ ਵਿੱਚ ਮੈਂ ਝੁਕ ਬੈਠਾਂ,
ਉਹਦੇ ਵੱਸ ਇਸ਼ਕ ਦੀ ਲੋਰ ਮੇਰੀ।
ਮੈਨੂੰ ਬੜੇ ਭੁਲੇਖੇ ਪੈਂਦੇ ਨੇ।
ਇਹ ਤਨ ਮੇਰਾ, ਇਹ ਮਨ ਮੇਰਾ।
ਸਭ ਖੇਂਰੂ ਖੇਂਰੂ ਹੋ ਜਾਂਦਾ ,
ਜਦ ਟੁੱਟਦੀ ਉਸ ਬਿਨ ਜਾਨ ਮੇਰੀ।
ਮੈਨੂੰ ਸਾਹਵਾਂ ਵਿੱਚ ਰਮਾ ਲੈ ਹੁਣ।
ਮੇਰੀ ਮੈਂ ਨੂੰ ਤੂੰ ਵਿੱਚ,ਪਾ ਲੈ ਹੁਣ।
ਸਭ ਤੂੰ ਹੋ ਜਾਹ,ਮੈਨੂੰ ਮਾਰ ਮੁਕਾ।
ਤੇਰੇ ਹੋਣ ਚ ਹੋਵੇ ਸ਼ਾਨ ਮੇਰੀ ।
Raman Dhillon🌺
No comments:
Post a Comment