ਸੱਸਤੇ ਜਮੀਰ ਵਿੱਕੇ
ਮਹਿੰਗੀ ਇੰਨਸਾਨੀਅਤ
ਫੁੱਟਪਾਥ ਉੱਤੇ ਸੁੱਤੀ
ਇੰਨਸਾਂ ਦੀ ਅਹਿਮੀਅਤ
ਕੱਖਾਂ ਤੋਂ ਵੀ ਕਮਜੋਰ
ਕਿਰਤੀ ਦੀ ਹੈਸੀਅਤ
ਮੈਡਲਾਂ ਨੇ ਮੁਲ ਲੈ ਲਈ
ਉਚੀ ਸਖਸ਼ੀਅਤ
ਕਿਸਮਤ ਤੇ ਸੁਟੀਂ ਫਿਰੇ
ਕਾਬਲ ਵੀ ਕਾਬਲੀਅਤ
ਹਾਰ ਗਈ ਜਿੰਦਗੀ
ਜਿੱਤ ਗਈ ਹੈਬਾਨੀਅਤ
ਜੰਗਲੀ ਸੀ ਬੰਦਾ ਦੱਸੇ
ਨੈਣਾਂ ਦੀ ਨੀਅਤ
ਕੁੱਖ ਚ ਕਬਰ ਬਣੀ
ਮਾਂ ਦੀ ਮਾਸੁਮੀਅਤ
ਜਗਤ ਵਿਖਵਾ'ਜਾਨ'
ਰੁਹ ਦੀ ਰੁਹਾਨੀਅਤ
ਬਿੰਦਰ ਜਾਨ ਏ ਸਾਹਿਤ
No comments:
Post a Comment