ਦਿਲ ਦੇ ਵਿਹੜੇ, ਤੇਰੇ ਕਦਮਾਂ ਦੀ ਆਹਟ,
ਮਹਿਸੂਸ ਕਰ ਜ਼ਿਹਨ, ਨੂਰੋ ਨੂਰ ਸੀ ਹੋਇਆ।
ਨਾਂ ਜੁੜਿਆ ਜੋ ਤੇਰਾ, ਮੇਰੇ ਨਾਮ ਦੇ ਨਾਲ,
ਕਿੱਸਾ ਫੇਰ ਕਿਤੇ ਆਪਣਾ, ਮਸ਼ਹੂਰ ਸੀ ਹੋਇਆ।
ਗੁਫ਼ਤਗੂ ਲਬਰੇਜ਼ ਹੈ, ਅਦਬੋ ਇਹਤਰਾਮ ਦੇ ਨਾਲ ,
ਦੀਵਾਨਾ ਖੁਸ਼ੀ ਵਿੱਚ ਖੀਵਾ, ਹਜ਼ੂਰ ਸੀ ਹੋਇਆ।
ਇਸ਼ਕੇ ਦੀ ਪੀਂਘ, ਜਿਵੇਂ ਕੋਈ ਉੱਡਣ ਖਟੋਲਾ,
ਤੂੰ ਤੱਕਿਆ ਜੋ ਹੱਸ ਕੇ, ਕਿੰਨਾ ਸਰੂਰ ਸੀ ਹੋਇਆ।
'ਵੜੈਚ' ਦੀ ਉਮਰ ਦਰਾਜ਼ ਕਰੇਂ, ਤਾਂ ਦੇਵਾਂ ਤੈਨੂੰ ਝਾਕਾ,
ਸੌਦਾ ਇਹ ਚੰਨ ਨੂੰ ਵੀ ਜਾਪੇ, ਮਨਜ਼ੂਰ ਸੀ ਹੋਇਆ।
ਰਘਵੀਰ ਵੜੈਚ
+919914316868
No comments:
Post a Comment