ਪਾਣੀ ਰਿਹਾ ਨਾ ਪੀਣ ਦਾ
ਧਿਰਗ ਰਿਹਾ ਨਾ ਜੀਣ ਦਾ
ਸਬਜ਼ੀ ਨਾ ਸਪਰੇ ਬਿਨਾ
ਅਨਾਜ ਹੋਵੇ ਨਾ ਰੇਹ ਬਿਨਾ
ਹਵਾ ਵਿਚ ਵੀ ਜ਼ਹਿਰ ਹੁਣ
ਮੌਸਮ ਵਿਚ ਵੀ ਕਹਿਰ ਹੁਣ
ਨਸ਼ਿਆਂ ਵਾਲਾ ਖੁਮਾਰ ਹੈ
ਹਰ ਘਰ ਕੋਈ ਬਿਮਾਰ ਹੈ
ਮਰਦਾ ਕੋਈ ਮਰ ਜਾਵੇ
ਸਾਡਾ ਬਸ ਘਰ ਭਰ ਜਾਵੇ
ਫਿਰ ਕੌਣ ਜਿਮੇਵਾਰ ਹੈ
ਜਦ ਲੋਕਾਂ ਦੀ ਸਰਕਾਰ ਹੈ
ਕਿੰਝ ਬਦਲੇ ਏਸ ਸਮਾਜ ਨੂੰ
ਬਿੰਦਰਾ ਨੋਟਤੰਤਰੀ ਰਾਜ ਨੂੰ
binderjaanesahit...
No comments:
Post a Comment