ਅੰਗਰੇਜ਼ੀ ਨਾਲ ਸਾਡੀ ਯਾਰੀ ਹੈ ! ਸਾਨੂੰ ਹਿੰਦੀ ਬਹੁਤ ਪਿਆਰੀ ਹੈ ! ਅਸੀਂ ਹਰ ਭਾਸ਼ਾ ਸਤਿਕਾਰੀ ਹੈ ! ਪੰਜਾਬੀ ਨਾਲ ਸਰਦਾਰੀ ਸਾਡੀ ! ਤਾਂ ਪੰਜਾਬੀ ਨਾਲ ਸਰਦਾਰੀ ਹੈ ! (ਅਰਸ਼ੀ ਜੰਡਿਆਲਾ ਗੁਰੂ )

Search This Blog

Sunday, October 27, 2019

ਅਸੀਂ ਪੁਰਾਣੇ ਪੱਕੇ ਕਨੇਡੀਅਨ ਕਰਦੇ ਨਹੀਂ ਹੰਕਾਰ - Binder Jaan E Sahit


ਅਸੀਂ ਪੁਰਾਣੇ ਪੱਕੇ ਕਨੇਡੀਅਨ
ਕਰਦੇ ਨਹੀਂ ਹੰਕਾਰ

ਬੜਾ ਕਮਾਇਆ ਪੈਸਾ ਅਸਾਂ ਨੇ
ਸੈਟ ਹੁਣ ਕਾਰੋਬਾਰ।

ਘਰ ਖਰੀਦੇ ਮੰਹਿਗੇ ਮੰਹਿਗੇ
ਚੜ੍ਹਿਆ ਬਹੁਤ ਕੰਮਕਾਰ ।

ਪਰ ਏ ਸਟੱਡੀ ਪਰਮਿਟ ਵਾਲੇ
ਸਾਨੂੰ ਜਾਪਦੇ ਭਾਰ ।

ਸਟੂਡੈਟਾਂ ਨਾਲ ਨਫ਼ਰਤ ਭਾਵੇਂ
ਪਰ ਹੈ ਰੈਂਟ ਨਾਲ ਪਿਆਰ ।

ਲੱਤਾਂ ਖਿੱਚਣੀਆ ਫਿਤਰਤ ਸਾਡੀ
ਧਾਰਮਿਕ ਸਾਡੇ ਵਿਚਾਰ ।

ਪੰਜਾਬ ਤੋਂ ਹੀ ਅਸੀਂ ਲੈ ਕੇ ਆਏ
ਈਰਖਾ ਅਤੇ ਤਕਰਾਰ ।

ਰਿਸ਼ਤੇਦਾਰ ਵੀ ਰਗੜੇ ਅਸੀਂ ਤਾਂ
ਭੁੱਲਕੇ ਸਭ ਉਪਕਾਰ ।

ਕੋਈ ਸੁਖਾਲੀ ਜਿ਼ੰਦਗੀ ਜੀ ਲਵੇ
ਨਹੀਂ ਸਾਨੂੰ ਸਵੀਕਾਰ ।

ਅਸੀ ਤਾਂ ਝੂਠੇ ਵਿਆਹ ਕਰਵਾ ਕੇ
ਬੜੇ ਅੌਖੇ ਆਏ ਬਾਹਰ।

ਪੜ੍ਹੇ ਲਿਖੇ ਸਾਨੂੰ ਭਾਉਂਦੇ ਨਾਹੀਂ
ਅਨਪੜ੍ਹ ਅਸੀਂ ਗਵਾਰ ।

ਟਰੂਡੋ ਕਾਹਤੋਂ ਜਿੱਤ ਗਿਆ ਫਿਰ
ਸਾਨੂੰ ਨਹੀ ਸਵੀਕਾਰ ।

ਸਟੱਡੀ ਪਰਮਿਟ ਬੰਦ ਕਰੇ ਜੋ
ਪਸੰਦ ਉਹੀ ਸਰਕਾਰ ।

ਸੁਧਰਨਾ ਕੀ ਅਸੀਂ ਆ ਕੇ ਬਿੰਦਰਾ
ਸੱਤ ਸਮੰਦਰੋ ਪਾਰ ।

binderjaanesahit........

No comments:

Post a Comment